ਚੰਡੀਗੜ੍ਹ ,21 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੰਜਾਬ ਅਤੇ ਹਰਿਆਣਾ ਹਾਈਕੋਰਟ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਦੇ ਤੁਸੀ ਵੀ ਹੈਰਾਨ ਹੋ ਜਾਵੋਗੇ।ਦਰਅਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਨੂੰ ਜਮਾਨਤ ‘ਤੇ ਫੈਸਲਾ ਲੈਣ ਦੇ ਅਧਿਕਾਰ ਖੇਤਰ ਬਾਰੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚਾਂ ਦੀ ਦੋ ਜੱਜਮੈਂਟਾਂ ਸਮੇਤ 10 ਜੱਜਮੈਂਟਾਂ ਪੜ੍ਹ ਕੇ ਨੋਟ ਦਾਖ਼ਲ ਕਰਨ ਦੀ ਹਦਾਇਤ ਕੀਤੀ ਹੈ
ਇੱਕ ਜਮਾਨਤ ਦੇ ਮਾਮਲੇ ‘ਚ ਬੈਂਚ ਨੇ ਮੰਨਿਆ ਹੈ ਕਿ ਸਬੰਧਤ ਵਧੀਕ ਸੈਸ਼ਨ ਜੱਜ ਆਪਣੇ ਅਧਿਕਾਰ ਖੇਤਰ ਦੀ ਵਰਤੋਂ ਕਰਨ ‘ਚ ਨਾਕਾਮ ਰਹੇ ਹਨ
ਜਸਟਿਸ ਅਰਵਿੰਦ ਸਿੰਘ ਸਾਂਗਵਾਨ ਨੇ ਉਕਤ ਹਦਾਇਤ ਝੂਠੇ ਪੁਲਿਸ ਮੁਕਾਬਲੇ ‘ਚ ਇੱਕ ਵਿਅਕਤੀ ਦੇ ਮਰੇ ਹੋਏ ਦੱਸੇ ਜਾਣ ਦੇ ਬਾਵਜੂਦ ਉਸ ਵਿਅਕਤੀ ਦੇ ਜਿੰਦਾ ਹੋਣ ਦੀ ਜਾਣਕਾਰੀ ਦਿੱਤੇ ਜਾਣ ‘ਤੇ ਵੀ ਜਮਾਨਤ ਅਰਜੀ ਨਾ ਮੰਜੂਰ ਕਰਨ ਦਾ ਦੋਸ਼ ਲਗਾਉਂਦੀ ਤਿੰਨ ਪੁਲਿਸ ਮੁਲਾਜਮਾਂ ਦੀ ਅਗਾਉਂ ਜਮਾਨਤ ਦੀ ਇਕ ਅਰਜੀ ‘ਤੇ ਸੁਣਵਾਈ ਕਰਦਿਆਂ ਦਿੱਤੀ ਹੈ ਙ ਬੈਂਚ ਨੇ ਏਡੀਜੇ ਨੂੰ ਕਿਹਾ ਹੈ ਕਿ ਉਹ ਜੱਜਮੈਂਟਾਂ ਪੜ੍ਹ ਕੇ ਨੋਟ ਜੁਡੀਸ਼ੀਅਲ ਅਕੈਡਮੀ ‘ਚ ਦਾਖ਼ਲ ਕਰਵਾਉਣ
ਰਾਮ ਮੰਦਰ ਦੇ ਨਿਰਮਾਣ ਲਈ ਗੌਤਮ ਗੰਭੀਰ ਨੇ ਦਿੱਤਾ ‘ਮਹਾਦਾਨ’
ਇਸ ਦੇ ਨਾਲ ਹੀ ਉਕਤ ਮਾਮਲੇ ‘ਚ ਫਸੇ ਪੁਲਿਸ ਮੁਲਾਜਮਾਂ ਦੀ ਜਮਾਨਤ ਅਰਜੀ ਵੀ ਮੰਜੂਰ ਕਰ ਲਈ ਗਈ ਹੈ ਦਰਅਸਲ ਮਾਮਲੇ ਮੁਤਾਬਕ ਡੇਹਲੋਂ (ਲੁਧਿਆਣਾ) ਪੁਲਿਸ ਨੇ ਸਾਲ 2015 ‘ਚ ਹਰਦੀਪ ਸਿੰਘ ਨਾਂ ਦੇ ਇਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਸੀ ਤੇ ਅਦਾਲਤ ‘ਚ ਪੇਸ਼ ਕਰਨ ਜਾਣ ਵੇਲੇ ਹਰਦੀਪ ਸਿੰਘ ਨੱਸ ਗਿਆ ਸੀ
ਤੇ ਕੁਝ ਦਿਨ ਬਾਅਦ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਤੇ ਹਰਦੀਪ ਦੇ ਪਿਤਾ ਨਗਿੰਦਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਲਾਸ਼ ਹਰਦੀਪ ਦੀ ਹੈ ਤੇ ਪੁਲਿਸ ਨੇ ਉਸ ਨੂੰ ਮਾਰਿਆ ਹੈ, ਜਿਸ ਕਾਰਨ ਅਮਰਜੀਤ ਸਿੰਘ, ਜਸਵੰਤ ਸਿੰਘ ਤੇ ਕਾਬਲ ਸਿੰਘ ਨਾਂ ਦੇ ਤਿੰਨ ਪੁਲਿਸ ਮੁਲਾਜਮਾਂ ਵਿਰੁੱਧ ਕਤਲ ਕੇਸ ਦਰਜ ਕੀਤਾ ਗਿਆ ਸੀ
ਬਾਅਦ ਵਿਚ ਏਡੀਜੀਪੀ ਪੱਧਰ ਦੇ ਇੱਕ ਅਫਸਰ ਵੱਲੋਂ ਜਾਂਚ ਕੀਤੇ ਜਾਣ ‘ਤੇ ਪਤਾ ਲੱਗਿਆ ਕਿ ਹਰਦੀਪ ਜਿੰਦਾ ਹੈ ਤੇ ਕਿਸੇ ਕੇਸ ਵਿਚ ਜੇਲ੍ਹ ‘ਚ ਬੰਦ ਹੈ ਙ ਇਸ ‘ਤੇ ਪੁਲਿਸ ਨੇ ਮਾਮਲੇ ਦੀ ਕਲੋਜਰ ਰੀਪੋਰਟ ਲੁਧਿਆਣਾ ਅਦਾਲਤ ‘ਚ ਦਾਖ਼ਲ ਕੀਤੀ ਸੀ ਤੇ ਹਰਦੀਪ ਦੇ ਪਿਤਾ ਨਗਿੰਦਰ ਸਿੰਘ ਨੇ ਕਲੋਜਰ ਰੀਪੋਰਟ ਨੂੰ ਚੁਣੌਤੀ ਦਿੱਤੀ ਸੀ,
ਜਿਸ ‘ਤੇ ਉਕਤ ਤਿੰਨ ਪੁਲਿਸ ਵਾਲਿਆਂ ਨੂੰ ਪਹਿਲਾਂ ਸੰਮਨ ਜਾਰੀ ਹੋਏ ਤੇ ਬਾਅਦ ਵਿਚ ਉਨ੍ਹਾਂ ਦੇ ਵਾਰੰਟ ਜਾਰੀ ਕੀਤੇ ਗਏ ਙ ਇਨ੍ਹਾਂ ਤਿੰਨਾਂ ਵੱਲੋ ਜਮਾਨਤ ਲਈ ਹੇਠਲੀ ਅਦਾਲਤ ਵਿਚ ਇਹ ਕਿਹਾ ਵੀ ਗਿਆ ਕਿ ਹਰਦੀਪ ਜਿੰਦਾ ਹੈ ਪਰ ਜਮਾਨਤ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਹੁਣ ਇਹ ਤੱਥ ਹਾਈਕੋਰਟ ਦੇ ਧਿਆਨ ‘ਚ ਲਿਆਂਦਾ ਗਿਆ