ਹੈਲਥ ਕੇਅਰ ਵਰਕਰਾਂ ਦੇ ਟੀਕਾਕਰਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ

Must Read

ਵੱਡੀ ਵਾਰਦਾਤ,ਦੋਸਤ ਨਾਲ ਮਿਲ ਕੇ ਦੋਹਤੇ ਨੇ ਦਿੱਤੀ ਨਾਨੀ ਨੂੰ ਰੂਹ ਕੰਬਾਉਣ ਵਾਲੀ ਮੌਤ

ਤਰਨਤਾਰਨ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਸਥਾਨਕ ਸ਼ਹਿਰ ਦੇ ਚੌਕ ਭਾਨ ਸਿੰਘ ਵਿਖੇ 2 ਨੌਜਵਾਨਾਂ ਵਲੋਂ ਇਕ ਬਜ਼ੁਰਗ ਔਰਤ ਨੂੰ ਤੇਜ਼ਧਾਰ...

ਦੇਸ਼ ਦੇ 11 ਰਾਜਾਂ ’ਚ ਬਰਡ ਫਲੂ ਦਾ ਕਹਿਰ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਦੁਆਰਾ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਪੋਲਟਰੀ...

ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ...

ਚੰਡੀਗੜ੍ਹ,12 ਜਨਵਰੀ (ਸਕਾਈ ਨਿਊਜ਼ ਬਿਊਰੋ)

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ 16 ਜਨਵਰੀ ਨੂੰ 110 ਥਾਵਾਂ ‘ਤੇ ਹੈਲਥ ਕੇਅਰ ਵਰਕਰਾਂ (ਐਚ. ਸੀ. ਡਬਲਿਯੂ) ਦੇ ਟੀਕਾਕਰਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਟੀਕੇ ਦੀਆਂ 20,450 ਸ਼ੀਸ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਹਰ ਸ਼ੀਸ਼ੀ ‘ਚ ਟੀਕੇ ਦੀਆਂ 10 ਖੁਰਾਕਾਂ ਹਨ, ਜੋ ਲਾਭਪਾਤਰੀ ਨੂੰ 28 ਦਿਨਾਂ ਦੇ ਫਰਕ ਨਾਲ ਦੋ ਖ਼ੁਰਾਕਾਂ ‘ਚ ਦਿੱਤੀਆਂ ਜਾਣਗੀਆਂ।

India to launch world's biggest coronavirus vaccination programme from January 16, details here - The Financial Express

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਲੰਬੀ ਉਡੀਕ ਤੋਂ ਬਾਅਦ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਪੰਜਾਬ ਦੇ ਈ. ਪੀ. ਆਈ. ਅਧਿਕਾਰੀ ਵੱਲੋਂ ਚੰਡੀਗੜ੍ਹ ਹਵਾਈ ਅੱਡੇ ਤੋਂ ਕੋਵੀਸ਼ੀਲਡ ਨਾਮੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪ੍ਰਾਪਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਕੋਵੀਸ਼ੀਲਡ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਵੱਲੋਂ ਐਸਟਰਾਜੇਨੇਕਾ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ।

Punjab health minister Balbir Singh Sidhu tests positive for Covid-19 | Chandigarh News - Times of India

ਹੁਣ ਇਸ ਵੈਕਸੀਨ ਦਾ ਉਤਪਾਦਨ ਭਾਰਤ ‘ਚ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦੇ ਤੀਜੇ ਪੜਾਅ ਦੇ ਟ੍ਰਾਇਲਾਂ ਦਾ ਡਾਟਾ ਉਪਲੱਬਧ ਹੈ ਅਤੇ ਇਸ ਵੈਕਸੀਨ ਨੂੰ ਇੰਗਲੈਂਡ ‘ਚ ਅਮਰਜੈਂਸੀ ਆਥੋਰਾਈਜੇਸ਼ਨ ਤਹਿਤ ਲਗਾਇਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਟੀਕਾਕਰਣ ਦੀ ਸ਼ੁਰੂਆਤ ਲਈ ਹਰੇਕ ਜ਼ਿਲ੍ਹੇ ‘ਚ 5 ਸਥਾਨਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਹਰੇਕ ਸਥਾਨ ‘ਤੇ 100 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹਸਪਤਾਲ ਐਸ. ਏ. ਐਸ. ਨਗਰ ਅਤੇ ਜੀ. ਐਮ. ਸੀ. ਅੰਮ੍ਰਿਤਸਰ ਵਿਖੇ ਕੇਂਦਰ ਸਰਕਾਰ ਨਾਲ ਦੋ ਸ਼ੈਸ਼ਨ ਸਾਈਟਾਂ ਦਾ ਸਿੱਧਾ ਪ੍ਰਸਾਰਣ/ਵੈੱਬਕਾਸਟ ਕੀਤਾ ਜਾਵੇਗਾ।

 

ਵੈਕਸੀਨ ਲਈ ‘ਕੋਲਡ ਚੇਨ‘ ਸਬੰਧੀ ਤਿਆਰੀਆਂ ਬਾਰੇ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਵੈਕਸੀਨ ਨੂੰ ਸਟੇਟ ਵੈਕਸੀਨ ਸਟੋਰ, ਸੈਕਟਰ -24 ਵਿਖੇ ਸਟੋਰ ਕੀਤਾ ਗਿਆ ਹੈ ਅਤੇ ਬਾਅਦ ‘ਚ ਇਸ ਵੈਕਸੀਨ ਨੂੰ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਖੇਤਰੀ, ਜ਼ਿਲ੍ਹਾ ਅਤੇ ਬਲਾਕ ਵੈਕਸੀਨ ਸਟੋਰਾਂ ‘ਤੇ ਉਪਲੱਬਧ ਕਰਵਾਇਆ ਜਾਵੇਗਾ।

LEAVE A REPLY

Please enter your comment!
Please enter your name here

Latest News

ਵੱਡੀ ਵਾਰਦਾਤ,ਦੋਸਤ ਨਾਲ ਮਿਲ ਕੇ ਦੋਹਤੇ ਨੇ ਦਿੱਤੀ ਨਾਨੀ ਨੂੰ ਰੂਹ ਕੰਬਾਉਣ ਵਾਲੀ ਮੌਤ

ਤਰਨਤਾਰਨ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਸਥਾਨਕ ਸ਼ਹਿਰ ਦੇ ਚੌਕ ਭਾਨ ਸਿੰਘ ਵਿਖੇ 2 ਨੌਜਵਾਨਾਂ ਵਲੋਂ ਇਕ ਬਜ਼ੁਰਗ ਔਰਤ ਨੂੰ ਤੇਜ਼ਧਾਰ...

ਦੇਸ਼ ਦੇ 11 ਰਾਜਾਂ ’ਚ ਬਰਡ ਫਲੂ ਦਾ ਕਹਿਰ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਕੇਂਦਰ ਦੁਆਰਾ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ ਅਤੇ ਹਰਿਆਣਾ 'ਚ ਪੋਲਟਰੀ ਪੰਛੀਆਂ ਨੂੰ ਮਾਰੇ ਜਾਣ ਦਾ...

ਕਿਸਾਨੀ ਸੰਘਰਸ਼:SC ‘ਚ ਅੱਜ ਹੋਵੇਗੀ ਸੁਣਵਾਈ,ਕੀ ਕਿਸਾਨ ਕੱਢ ਸਕਣਗੇ 26 ਜਨਵਰੀ ਨੂੰ ‘ਟਰੈਕਟਰ ਮਾਰਚ’?

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਅੰਦੋਲਨ ਅੱਜ 54ਵੇਂ ਦਿਨ ’ਚ...

ਲੰਬੇ ਇੰਤਜ਼ਾਰ ਤੋਂ ਬਾਅਦ ਅੱਜ ਦਿੱਲੀ ‘ਚ ਖੁੱਲ੍ਹੇ ਸਕੂਲ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਸੋਮਵਾਰ ਨੂੰ ਕਰੀਬ 10 ਮਹੀਨਿਆਂ ਬਾਅਦ ਸਕੂਲ ਖੁੱਲ੍ਹ ਗਏ ਹਨ। ਕੋਰੋਨਾ ਦੇ...

ਗੁਰਜਾਤ ਨੂੰ ਅੱਜ PM ਮੋਦੀ ਦੇਣਗੇ ਵੱਡੀ ਸੌਗਾਤ

ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ ) ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਲਗਾਤਾਰ ਦੂਜੇ ਦਿਨ ਗੁਜਰਾਤ ਨੂੰ ਤੋਹਫਾ ਦੇਣਗੇ । ਪੀਐਮ ਮੋਦੀ ਅੱਜ ਅਹਿਮਦਾਬਾਦ ਮੈਟਰੋ ਪ੍ਰਾਜੈਕਟ...

More Articles Like This