ਗੜ੍ਹਸ਼ੰਕਰ (ਦੀਪਕ ਅਗਨੀਹੋਤਰੀ) 04 ਅਪ੍ਰੈਲ
ਬੀਤੀ ਰਾਤ ਸਾਢੇ 12 ਵਜੇ ਦੇ ਕਰੀਬ ਮਾਹਿਲਪੁਰ ਸ਼ਹਿਰ ਦੀ ਫਗਵਾੜਾ ਰੋਡ ਤੇ ਸਥਿਤ ਤਿੰਨ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦੇ ATM ਨੂੰ ਤੋੜਨ ਦੀ ਅਸਫਲ ਕੋਸ਼ਿਸ਼ ਕੀਤੀ।
ਐਤਵਾਰ ਦੀ ਛੁੱਟੀ ਹੋਣ ਕਾਰਨ ਬੈਂਕ ਦੇ ATM ਵਿਚ ਸਿਰਫ 30 ਹਜਾਰ ਦੀ ਹੀ ਨਗਦੀ ਸੀ। ਰਾਤ ਦੀ ਡਿਊਟੀ ਕਰ ਮਾਹਿਲਪੁਰ ਪੁਲਿਸ ਮੁਲਾਜ਼ਮਾਂ ਨੂੰ ਲੁਟੇਰਿਆਂ ਦੀ ਭਿਣਕ ਪੈ ਗਈ ਅਤੇ ਓਹਨਾ ਥਾਣਾ ਮੁਖੀ ਬਲਵਿੰਦਰ ਪਾਲ ਦੀ ਅਗਵਾਈ ਹੇਠ ਬੈਂਕ ਦੀ ਘੇਰਾ ਬੰਦੀ ਕਰਕੇ ਦੀ ਲੁਟੇਰਿਆਂ ਨੂੰ ਮੌਕੇ ਤੇ ਕਾਬੂ ਕਰ ਲਿਆ l
ਜਦਕਿ ਇਕ ਭੱਜਣ ਵਿਚ ਸਫਲ ਹੋ ਗਿਆ। ਬੈਂਕ ਦੇ ਉਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਨ ਅਤੇ ਪੁਲਿਸ ਦੀ ਸਹਾਇਤਾ ਨਾਲ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ l