ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 17 ਮਾਰਚ 2022
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਹਾਸਲ ਕਰ ਸੂਬੇ ਵਿੱਚ ਆਪਣੀ ਸਰਕਾਰ ਬਣਾਈ ।ਜਿਸ ਤੋਂ ਬਾਅਦ 16 ਮਾਰਚ ਯਾਨੀ ਕਿ ਬੀਤੇ ਦਿਨ ਭਗਵੰਤ ਸਿੰਘ ਮਾਨ ਨੇ ਖਟਕੜ ਕਲਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੱੁਕੀ ਅਤੇ ਅੱਜ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸੂਬੇ ਸਰਕਾਰ ਵੱਲੋਂ ਪਹਿਲੇ ਇਜਲਾਸ ਦੀ ਸ਼ੁਰੂਆਤ ਕੀਤੀ ਗਈ।ਇਜਲਾਸ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿੱਤੇ ਹੋਏ ਵਿਧਾਇਕ ਵਿਧਾਨ ਸਭਾ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ:ਇਹ ਤੁਹਾਡਾ ਮੁੱਖ ਮੰਤਰੀ ਹੈ, ਜਾਣੋ ਕਿੰਨਾ ਪੜ੍ਹਿਆ-ਲਿਖਿਆ, ਪਰਿਵਾਰਕ ਅਤੇ ਨਿੱਜੀ…
ਜਿੱਥੇ ਉਹਨਾਂ ਨੇ ਸਹੁੰ ਚੱੁਕੀ।ਰਾਜਪੁਰਾ ਤੋਂ ‘ਆਪ’ ਵਿਧਾਇਕਾ ਨੀਨਾ ਮਿੱਤਲ, ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ, ਡੇਰਾ ਬਾਬਾ ਨਾਨਕ ਤੋਂ ਜਿੱਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਧਾਨ ਸਭਾ ਪਹੁੰਚੇ।ਸ਼ੀਤਲ ਅੰਗੂਰਾਲ, ਬਲਜਿੰਦਰ ਕੌਰ, ਬਲਜੀਤ ਕੌਰ, ਸਰਦਾਰ ਸਰਵਣ ਸਿੰਘ, ਡਾ. ਅਮਨਦੀਪ ਕੌਰ ਅਰੋੜਾ, ਕਸ਼ਮੀਰ ਸਿੰਘ ਸੋਹਲ, ਮਨਜਿੰਦਰ ਸਿੰਘ ਲਾਲਪੁਰਾ, ਰਣਬੀਰ ਸਿੰਘ, ਬਲਕਾਰ ਸਿੰਘ ਸਿੱਧੂ ਸਮੇਤ ਹੋਰ ਵਿਧਾਇਕ ਸਹੁੰ ਚੁੱਕ ਰਹੇ ਹਨ।
ਜਿਹਨਾਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਮੈਂਬਰ ਵੱਜੋਂ ਪੰਜਾਬ ਦੇ ਮਸਲਿਆਂ ਨੂੰ ਲਗਾਤਾਰ ਚੁੱਕਣਗੇ।