ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰੂਹਾਨੀ ਯਾਤਰਾ” ਨੂੰ ਦਰਸਾਉਂਦੀ ਦਸਤਾਵੇਜ਼ੀ ਅਤੇ ਕੈਲੰਡਰ ਜਾਰੀ

Must Read

ਕਿਸਾਨਾਂ ਵੱਲੋਂ ਅੱਜ ਕੇਐਮਪੀ ਐਕਸਪ੍ਰੈਸਵੇਅ ਜਾਮ

ਨਵੀਂ ਦਿੱਲੀ,6 ਮਾਰਚ (ਸਕਾਈ ਨਿਊਜ਼ ਬਿਊਰੋ) ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ।ਇਸ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ(ਸਕਾਈ ਨਿਊਜ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ...

ਚੰਡੀਗੜ੍ਹ, 19 ਜਨਵਰੀ(ਸਕਾਈ ਨਿਊਜ਼ ਬਿਊਰੋ)

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ 400ਵੇਂ ਵਰ੍ਹੇ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਤਮਿਕ ਯਾਤਰਾ ਦੇ ਥੀਮ ਦੇ ਅਧਾਰ ‘ਤੇ ਕੈਲੰਡਰ ਅਤੇ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ। ਇਸ ਨੂੰ ਹਾਈ ਕੋਰਟ ਦੇ ਵਕੀਲ ਅਤੇ ਕੁਦਰਤ ਫੋਟੋਗ੍ਰਾਫਰ, ਹਰਪ੍ਰੀਤ ਸੰਧੂ ਵੱਲੋਂ ਦੁਆਰਾ ਤਿਆਰ ਕੀਤਾ ਗਿਆ ਹੈ।

ਕੈਲੰਡਰ ਅਤੇ ਡਾਕੂਮੈਂਟਰੀ ਵਿਚ ਨੌਵੇਂ ਸਿੱਖ ਗੁਰੂ ਦੀ ਪਵਿੱਤਰ ਯਾਤਰਾ ਨੂੰ ਦਰਸਾਉਂਦੇ ਹੋਏ, ਉਨ੍ਹਾਂ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਪਵਿੱਤਰ ਗੁਰੂਦੁਆਰਿਆਂ ਜਿਵੇਂ  ਗੁਰੂ ਕਾ ਮਹਿਲ (ਅੰਮ੍ਰਿਤਸਰ), ਵਿਆਹ ਅਸਥਾਨ (ਕਰਤਾਰਪੁਰ, ਜ਼ਿਲ੍ਹਾ ਜਲੰਧਰ), ਭੋਰਾ ਸਾਹਿਬ (ਬਾਬਾ ਬਕਾਲਾ), ਥੜਾ ਸਾਹਿਬ (ਅੰਮ੍ਰਿਤਸਰ), ਗੁਰੂ ਕੇ ਮਹਿਲ (ਭੋਰਾ,  ਸਾਹਿਬ, ਸ੍ਰੀ ਅਨੰਦਪੁਰ ਸਾਹਿਬ), ਥੜਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸੀਸ ਗੰਜ ਸਾਹਿਬ (ਚਾਂਦਨੀ ਚੌਕ, ਦਿੱਲੀ), ਗੁਰੂਦੁਆਰਾ ਰਕਾਬ ਗੰਜ ਸਾਹਿਬ (ਦਿੱਲੀ), ਬਿਬਾਨਗੜ੍ਹ ਸਾਹਿਬ (ਰੋਪੜ), ਸੀਸ ਗੰਜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਗੁਰੂਦੁਆਰਾ ਅਕਾਲ  ਬੁੰਗਾ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਦੀਆਂ ਰੰਗੀਨ ਤਸਵੀਰਾਂ ਹਨ।

ਰਾਣਾ ਕੇ.ਪੀ. ਸਿੰਘ ਨੇ ਕੈਲੰਡਰ ਅਤੇ ਡਾਕੂਮੈਂਟਰੀ ਨੂੰ ਰਿਲੀਜ਼ ਕਰਦਿਆਂ ਐਡਵੋਕੇਟ ਹਰਪ੍ਰੀਤ ਸੰਧੂ ਦੇ ਇਸ ਸਾਰਥਕ ਕੰਮ ਲਈ ਉਨ੍ਹਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਨਿਸ਼ਚਤ ਤੌਰ ‘ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨੁੱਖਤਾ ਦੇ ਅੰਦਰ ਸ਼ਾਂਤੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਸੰਦੇਸ਼ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲਾਉਣ ਲਈ ਸਹਾਇਤਾ ਕਰੇਗਾ । ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਸਮੁੱਚੀ ਮਨੁੱਖਤਾ ਲਈ ਦਿਲਚਸਪੀ ਵਾਲੀ ਹੋਵੇਗੀ। ਇਸ ਮੌਕੇ ਪਵਨ ਦੀਵਾਨ ਚੇਅਰਮੈਨ, ਪੰਜਾਬ ਲਾਰਜ ਇੰਡਸਟਰੀ ਡਿਵੈਲਪਮੈਂਟ ਬੋਰਡ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here

Latest News

ਕਿਸਾਨਾਂ ਵੱਲੋਂ ਅੱਜ ਕੇਐਮਪੀ ਐਕਸਪ੍ਰੈਸਵੇਅ ਜਾਮ

ਨਵੀਂ ਦਿੱਲੀ,6 ਮਾਰਚ (ਸਕਾਈ ਨਿਊਜ਼ ਬਿਊਰੋ) ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਸੰਘਰਸ਼ ਨੂੰ ਅੱਜ 100 ਦਿਨ ਪੂਰੇ ਹੋ ਗਏ ਹਨ।ਇਸ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ(ਸਕਾਈ ਨਿਊਜ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ ਸਬਜ਼ੀਆਂ ਅਤੇ ਹੋਰ ਚੀਜ਼ਾਂ ਲਿਆ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ ਸਬਜ਼ੀਆਂ ਅਤੇ ਹੋਰ ਚੀਜ਼ਾਂ...

ਬਿਮਾਰੀ ਨਾਲ ਜੂਝ ਰਹੇ ਲਾਲੂ ਯਾਦਵ ਨੂੰ ਇੱਕ ਹੋਰ ਝਟਕਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਨੂੰ ਇੱਕ ਝਟਕਾ ਲੱਗਿਆ ਹੈ।ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ...

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਤਾ ਦੀ...

More Articles Like This