ਤਰਨਤਾਰਨ (ਰਿੰਪਲ ਗੋਲ੍ਹਣ), 13 ਮਈ 2022
ਤਰਨਤਾਰਨ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਤੋ ਤਿੰਨ ਸਾਲ ਪਹਿਲਾਂ ਗਏ ਨੋਜਵਾਨ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹੈ। ਉਨ੍ਹਾਂ ਦਾ ਬੇਟਾ ਰੋਟੀ ਰੋਜ਼ੀ ਦੀ ਭਾਲ ਲਈ ਤਕਰੀਬਨ ਤਿੰਨ ਸਾਲ ਪਹਿਲਾਂ ਗਿਆ ਸੀ l
ਇਹ ਖ਼ਬਰ ਵੀ ਪੜ੍ਹੋ: ਅੱਜ ਤੋਂ ਦਿੱਲੀ ‘ਚ ਹੋਵੇਗੀ ਪਾਣੀ ਦੀ ਭਾਰੀ ਕਿੱਲਤ, ਜਲ ਬੋਰਡ…
ਹੁਣ ਬੀਤੀ ਰਾਤ ਉਨ੍ਹਾਂ ਨੂੰ ਕਿਸੇ ਕਰਨਲ ਦੇ ਕੋਈ ਦੋ ਦੋਸਤਾਂ ਨੇ ਸੂਚਿਤ ਕੀਤਾ ਕਿ ਉਨ੍ਹਾਂ ਦੇ ਪੁੱਤਰ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ:ਨਹਿਰੀ ਪਾਣੀ ਨਾ ਮਿਲਣ ਕਰਕੇ ਕਿਸਾਨਾਂ ਵੱਲੋ ਪ੍ਰਦਰਸ਼ਨ, ਵਿਭਾਗ ਖਿਲਾਫ਼ ਕੀਤੀ…
ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਵੈਤ ਵਿਚ ਡਰਇਵਰੀ ਕਰਦਾ ਸੀ, ਉਸ ਦੇ ਦੋਸਤਾਂ ਦੇ ਮੁਤਾਬਿਕ ਉਸ ਦੀ ਗੱਡੀ ਪਲਟ ਗਈ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦਾ ਪੱਤਾ ਲੱਗਣ ਤੇ ਪਿੰਡ ਵਿੱਚ ਸੋਗ ਦਾ ਮਾਹੋਲ ਹੈ l
ਪਰਿਵਾਰ ਦੇ ਮੈਂਬਰਾ ਨੇ ਪੰਜਾਬ ਸਰਕਾਰ ਕੋਲੋ ਮੰਗ ਕੀਤੀ ਕਿ ਸਾਡੇ ਪੁੱਤਰ ਦੀ ਮਿ੍ਤਕ ਦੇਹ ਜਲਦੀ ਤੋ ਜਲਦੀ ਕਵੈਤ ਤੋ ਪੰਜਾਬ ਮੰਗਵਾਈ ਜਾਵੇ l