‘ਆਪ’ ਦਾ ਕਾਂਗਰਸ ’ਤੇ ਨਿਸ਼ਾਨਾ, ਰਾਘਵ ਚੱਢਾ ਨੇ CM ਚਿਹਰੇ ਨੂੰ ਲੈ ਕੇ ਪੁੱਛੇ 4 ਸਵਾਲ

Must Read

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ...

ਇਸ਼ਕ ‘ਚ ਅੰਨ੍ਹੀ ਹੋਈ ਮਾਂ ਨੇ ਮਾਰ’ਤਾ ਆਪਣਾ ਹੀ ਬੱਚਾ

ਅੰਮ੍ਰਿਤਸਰ ( ਰਘੂ ਮਹਿੰਦਰੂ), 6 ਦਸੰਬਰ 2023 ਪੁਲਿਸ ਥਾਣਾ ਲੋਪੋਕੇ ਵਿਖੇ  ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ  ਜਦੋਂ ਇੱਕ...

ਇੰਸਟਾਗ੍ਰਾਮ ਅਤੇ ਫੇਸਬੁੱਕ ਵਿਚਕਾਰ ਕਰਾਸ-ਮੈਸੇਜਿੰਗ ਨੂੰ ਰੋਕਣ ਲਈ ਮੈਟਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 6 ਦਸੰਬਰ 2023 ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਵਿਚਕਾਰ ਕਰਾਸ-ਐਪ ਸੰਚਾਰ ਚੈਟ ਨੂੰ ਬੰਦ ਕਰਨ...

ਮੋਹਾਲੀ(ਸਕਾਈ ਨਿਊਜ ਬਿਊਰੋ)3 ਫਰਵਰੀ 2022

‘ਆਪ’ ਪੰਜਾਬ ਇਕਾਈ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਧਰਮ ਦੇ ਨਾਂ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਦਰਅਸਲ ਬੀਤੇ ਦਿਨੀਂ ਅਬੋਹਰ ’ਚ ਆਪਣੇ ਭਤੀਜੇ ਸੰਦੀਪ ਜਾਖੜ ਦੇ ਹੱਕ ’ਚ ਪ੍ਰਚਾਰ ਕਰਦੇ ਹੋਏ ਸੁਨੀਲ ਜਾਖੜ ਨੇ ਕਿਹਾ ਸੀ ਕਿ ਸੀ. ਐੱਮ. ਦੀ ਚੋਣ ਦੌਰਾਨ ਉਨ੍ਹਾਂ ਦੇ ਹੱਕ ’ਚ 42 ਵਿਧਾਇਕ ਸਨ ਜਦਕਿ ਚਰਨਜੀਤ ਸਿੰਘ ਚੰਨੀ ਦੇ ਹੱਕ ’ਚ ਸਿਰਫ਼ 6 ਵਿਧਾਇਕ ਸਨ। ਹੱਕ ’ਚ 42 ਵਿਧਾਇਕ ਹੋਣ ਦੇ ਬਾਵਜੂਦ ਵੀ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ।

ਇਹ ਖਬਰ ਵੀ ਪੜ੍ਹੋ:ਕਾਂਗਰਸ ਨੇ ਜਾਰੀ ਕੀਤੀ ਵਿਧਾਨ ਸਭਾ ਚੋਣਾਂ ਲਈ ਕੁਆਰਡੀਨੇਟਰ ਦੀ ਲਿਸਟ

ਜਾਖੜ ਦੇ ਇਸੇ ਬਿਆਨ ਨੂੰ ਲੈ ਕੇ ਰਾਘਵ ਚੱਢਾ ਨੇ ਕਾਂਗਰਸ ਨੂੰ ਸਵਾਲ ਕੀਤੇ । ਉਨ੍ਹਾਂ ਕਿਹਾ ਕਿ ਕਿਉਂ ਕਾਂਗਰਸ ਪਾਰਟੀ ਵੱਲੋਂ ਸੁਨੀਲ ਜਾਖੜ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ, ਆਖ਼ਿਰ ਕਿਉਂ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਦੌੜ ਵਿਚੋਂ ਬਾਹਰ ਕੱਢਿਆ ਗਿਆ ਹੈ। ਪਹਿਲਾਂ ਸਵਾਲ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਕਿਸੇ ਦੀ ਜਾਤ-ਪਾਤ ਨੂੰ ਵੇਖ ਕੇ ਕਿਸੇ ਨੂੰ ਅਪਣਾਇਆ ਜਾਂ ਦੂਰ ਨਹੀਂ ਕੀਤਾ ਜਾਂਦਾ। ਪੰਜਾਬ ਗੁਰੂਆਂ ਦੀ ਧਰਤੀ ਹੈ, ਇਥੇ ਸਭ ਨੂੰ ਇਕ ਨਜ਼ਰ ਨਾਲ ਵੇਖਿਆ ਜਾਂਦਾ ਹੈ ਪਰ ਕਾਂਗਰਸ ਪਾਰਟੀ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਕਾਂਗਰਸ ਪਾਰਟੀ ਨੇ ਹੋਰਡਿੰਗਸ ’ਤੇ ਮੁੱਖ ਮੰਤਰੀ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਤਸਵੀਰ ਲਗਾਈ ਹੈ ਪਰ ਜਾਖੜ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਨ ਜਦ ਮੈਂ ਮੁੱਖ ਮੰਤਰੀ ਦੀ ਦੌੜ ਵਿਚ ਹੀ ਨਹੀਂ ਹਾਂ ਤਾਂ ਮੇਰੀ ਤਸਵੀਰ ਕਿਉਂ ਲਗਾਈ ਹੈ?

ਇਹ ਖਬਰ ਵੀ ਪੜ੍ਹੋ:ਥਕਾਵਟ ਅਤੇ ਹੱਡੀਆਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀ…

ਦੂਜਾ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਫੋਨ ਕਰਕੇ ਲੋਕਾਂ ਨੂੰ ਪੁੱਛ ਰਹੀ ਹੈ ਕਿ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇ ਪਰ ਉਸ ’ਚ ਦਿੱਤੀਆਂ ਗਈਆਂ ਆਪਸ਼ਨਸ ’ਚ ਵੀ ਚੰਨੀ ਅਤੇ ਸਿੱਧੂ ਹਨ, ਇਨ੍ਹਾਂ ਆਪਸ਼ਨਸ ’ਚੋਂ ਵੀ ਜਾਖੜ ਨੂੰ ਹਟਾ ਦਿੱਤਾ ਗਿਆ ਹੈ। ਕਾਂਗਰਸ ਨੇ ਜਾਖੜ ਨੂੰ ਇਹ ਬੋਲ ਕੇ ਹਟਾਇਆ ਕਿ ਤੁਸੀਂ ਪੰਜਾਬੀ ਹਿੰਦੂ ਹੋ, ਇਸ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਦੌੜ ’ਚ ਸ਼ਾਮਲ ਨਹੀਂ ਕੀਤਾ ਗਿਆ। ਮੈਂ ਕਾਂਗਰਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੱਜ ਤੱਕ ਇਸ ਦੇਸ਼ ’ਚ ਲੋਕਾਂ ਦੀ ਕਾਬਲੀਅਤ, ਉਨ੍ਹਾਂ ਦੀ ਈਮਾਨਦਾਰੀ, ਸੂਬੇ ਦੀ ਆਵਾਮ ਦੀ ਸੇਵਾ ਕਰਨ ਦੀ ਭਾਵਨਾ ਨੂੰ ਵੇਖ ਕੇ ਕਿਸੇ ਸ਼ਖ਼ਸ ਨੂੰ ਜਨਤਾ ਮੁੱਖ ਮੰਤਰੀ ਬਣਾਉਂਦੀ ਹੈ ਅਤੇ ਤੁਸੀਂ ਜਾਤ, ਧਰਮ ਵੇਖ ਕੇ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹੋ? ਕੀ ਤੁਸੀਂ ਸਮਾਜ ਨੂੰ ਵੰਡਣਾ ਚਾਹੁੰਦੇ ਹੋ? ਜੇਕਰ 42 ਵਿਧਾਇਕ ਜਾਖੜ ਦੇ ਹੱਕ ’ਚ ਸਨ ਤਾਂ ਫਿਰ ਕਿਉਂ ਜਾਖੜ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ?

ਇਹ ਖਬਰ ਵੀ ਪੜ੍ਹੋ:ਸਿਮਰਜੀਤ ਬੈਂਸ ਨੂੰ ਮਿਲੀ ਵੱਡੀ ਰਾਹਤ, ਸੁਪਰੀਮ ਕੋਰਟ ਦਾ ਇਹ ਫੈਸਲਾ…

ਤੀਜਾ ਸਵਾਲ ਇਹ ਹੈ ਕਿ ਕਾਂਗਰਸ ਦੀ ਪਾਰਟੀ ਜਾਖੜ ਨਾਲ ਕਿਉਂ ਬਦਸੂਲਕੀ ਕਰ ਰਹੀ ਹੈ? ਉਨ੍ਹਾਂ ਦੀ ਕੀ ਗਲਤੀ ਹੈ, ਕੀ ਜਾਖੜ ਸਾਬ੍ਹ ਨੇ ਨਾਜਾਇਜ਼ ਮਾਈਨਿੰਗ ਕੀਤੀ ਹੈ? ਜਾਂ ਜਾਖੜ ਸਾਬ੍ਹ ਨਸ਼ੇ ਦਾ ਕਾਰੋਬਾਰ ਕਰਦੇ ਹਨ? ਕੀ ਉਹ ਮਾਨਸਿਕ ਤੌਰ ’ਤੇ ਠੀਕ ਨਹੀਂ ਹਨ? ਚੌਥਾ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਖ਼ਿਰ ਕੀ ਕਮੀ ਹੈ, ਜੋ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਦੌੜ ’ਚ ਬਾਹਰ ਕੱਢਿਆ ਜਾ ਰਿਹਾ ਹੈ? ਕੀ ਉਨ੍ਹਾਂ ਨਾਲ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹ ਹਿੰਦੂ ਹਨ ?

ਇਹ ਖਬਰ ਵੀ ਪੜ੍ਹੋ: ਮਜੀਠੀਆ ਦਾ ਕਾਂਗਰਸ ਤੇ ਨਿਸ਼ਾਨਾ: ਜਾਖੜ ਨੂੰ ਮੁੱਖ ਮੰਤਰੀ ਨਾ ਬਣਾ…

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਸਾਡੇ ਪੰਜਾਬ ਨੂੰ ਧਰਮ-ਜਾਤ ਦੇ ਨਾਂ ’ਤੇ ਵੰਡਣਾ ਬੰਦ ਕਰੇ। ਵੱਡੇ-ਵੱਡੇ ਲੋਕਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਪਰ ਉਹ ਸਫ਼ਲ ਨਹੀਂ ਹੋਏ ਸਨ। ਜਾਖੜ ਨਾਲ ਇਸ ਮਾਮਲੇ ‘ਚ ਜੋ ਹੋ ਰਿਹਾ ਹੈ, ਉਸ ’ਤੇ ‘ਆਪ’ ਪਾਰਟੀ ਖੇਦ ਕਰਦੀ ਹੈ ਅਤੇ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਾਂਗਰਸ ਪਾਰਟੀ ਸਾਡੇ ਸਵਾਲਾਂ ਦੇ ਜਵਾਬ ਦੇਵੇ।

 

LEAVE A REPLY

Please enter your comment!
Please enter your name here

Latest News

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ...

ਇਸ਼ਕ ‘ਚ ਅੰਨ੍ਹੀ ਹੋਈ ਮਾਂ ਨੇ ਮਾਰ’ਤਾ ਆਪਣਾ ਹੀ ਬੱਚਾ

ਅੰਮ੍ਰਿਤਸਰ ( ਰਘੂ ਮਹਿੰਦਰੂ), 6 ਦਸੰਬਰ 2023 ਪੁਲਿਸ ਥਾਣਾ ਲੋਪੋਕੇ ਵਿਖੇ  ਉਸ ਵੇਲੇ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ  ਜਦੋਂ ਇੱਕ ਪਤੀ ਵੱਲੋਂ ਆਪਣੀ ਹੀ ਪਤਨੀ ...

ਇੰਸਟਾਗ੍ਰਾਮ ਅਤੇ ਫੇਸਬੁੱਕ ਵਿਚਕਾਰ ਕਰਾਸ-ਮੈਸੇਜਿੰਗ ਨੂੰ ਰੋਕਣ ਲਈ ਮੈਟਾ

ਮੋਹਾਲੀ (ਸਕਾਈ ਨਿਊਜ਼ ਪੰਜਾਬ), 6 ਦਸੰਬਰ 2023 ਮੇਟਾ ਨੇ ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਵਿਚਕਾਰ ਕਰਾਸ-ਐਪ ਸੰਚਾਰ ਚੈਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ...

*ਹਲਕਾ ਅਮਲੋਹ ਦੀ ਸਮੁੱਚੀ ਲੀਡਰਸ਼ਿਪ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ 8 ਦਸੰਬਰ ਨੂੰ ਵੱਡੇ ਪੱਧਰ ਤੇ ਮਨਾਏਗੀ :- ਰਾਜੂ ਖੰਨਾ

ਸ਼੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 6 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪੰਜ ਵਾਰ  ਪੰਜਾਬ ਦੇ...

ਬਠਿੰਡਾ ਵਿੱਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ, ਕੀਤੀ ਜਾ ਰਹੀ ਵਾਹਨਾਂ ਦੀ ਚੈਕਿੰਗ

ਬਠਿੰਡਾ ( ਬਿਊਰੋ ਰਿਪੋਰਟ), 6 ਦਸੰਬਰ 2023 ਸਮਾਜ ਵਿਰੋਧੀ ਆਸਰਾ ਖਿਲਾਫ ਅੱਜ ਵੱਡੀ ਪੱਧਰ ਤੇ ਅਪਰੇਸ਼ਨ ਸੀਲ ਪੰਜ ਤਹਿਤ ਬਠਿੰਡਾ ਪੁਲਿਸ ਵੱਲੋਂ ਇੰਟਰਸਟੇਟ ਨਾ ਕੇ...

More Articles Like This