ਚੰਡੀਗੜ੍ਹ(ਜਸਪ੍ਰੀਤ ਕੌਰ ) 5 ਫਰਵਰੀ 2022
ਕਾਂਗਰਸ ਹਾਈਕਮਾਨ ਨੇ 6 ਤਾਰੀਖ਼ ਨੂੰ ਦੁਪਹਿਰ 2 ਵਜੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਦਾ ਫੈਸਲਾ ਲਿਆ ਹੈ । ਦੱਸ ਦਈਏ 6 ਤਾਰੀਖ਼ ਨੂੰ ਦੁਪਹਰਿ 2 ਵਜੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚਹਿਰੇ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਪ੍ਰਭਾਰੀ ਹਰੀਸ਼ ਚੌਧਰੀ ਨੇ ਕਿਹਾ ਕਿ ਲੁਧਿਆਣਾ ’ਚ ਪਹਿਲਾਂ ਕੌਮੀ ਪ੍ਰਧਾਨ ਰਾਹੁਲ ਗਾਂਧੀ ਖ਼ੁਦ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨਗੇ । ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਲੁਧਿਆਣਾ ਵਿਚ ਵਰਕਰਾਂ ਅਤੇ ਨੇਤਾਵਾਂ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਪੂਰੇ ਪ੍ਰਦੇਸ਼ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਵਰਚੁਅਲ ਤਰੀਕੇ ਨਾਲ ਜੁੜਣਗੇ ।
ਇਹ ਖਬਰ ਵੀ ਪੜ੍ਹੋ:ਪੀਐਮ ਮੋਦੀ ਦਾ ਅੱਜ ਹੈਦਰਾਬਾਦ ਦੌਰਾ, ‘ਸਮਾਨਤਾ ਦੀ ਮੂਰਤੀ’ ਰਾਸ਼ਟਰ ਨੂੰ…
ਇਸ ਦੌਰਾਨ 117 ਵਿਧਾਨ ਸਭਾ ਖੇਤਰ ਦੇ ਕਾਂਗਰਸੀ ਉਮੀਦਵਾਰ ਵੀ ਵਰਚੁਅਲ ਪਲੇਟਫਾਰਮ ’ਤੇ ਹੋਣਗੇ । ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੇਨਤੀ ’ਤੇ ਕੀਤਾ ਜਾ ਰਿਹਾ ਹੈ । 27 ਜਨਵਰੀ ਨੂੰ ਚੰਨੀ ਅਤੇ ਸਿੱਧੂ ਨੇ ਰਾਹੁਲ ਗਾਂਧੀ ਨਾਲ ਮੁੱਖ ਮੰਤਰੀ ਚਿਹਰਾ ਐਲਾਨ ਕਰਨ ਦੀ ਬੇਨਤੀ ਕੀਤੀ ਸੀ। ਇਸ ਸੰਦਰਭ ’ਚ ਹੀ ਇਹ ਵਰਚੁਅਲ ਰੈਲੀ ਕੀਤੀ ਜਾ ਰਹੀ ਹੈ ।
ਇਹ ਖਬਰ ਵੀ ਪੜ੍ਹੋ:ਹੁਣ ਕਾਰ ‘ਚ ਇਕੱਲੇ ਹੋਣ ‘ਤੇ ਨਹੀਂ ਲੱਗੇਗਾ ਜੁਰਮਾਨਾ, ਮਾਸਕ ਪਾਉਣ…
ਹਰੀਸ਼ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਿਹਰੇ ਦਾ ਫੀਡਬੈਕ ਕਾਂਗਰਸ ਨੇ ਅੰਦਰੂਨੀ ਪ੍ਰਕਿਰਿਆ ਅਤੇ ਵੱਖ-ਵੱਖ ਮਾਧਿਅਮਾਂ ਜ਼ਰੀਏ ਲਿਆ ਹੈ। ਕਾਂਗਰਸ ਆਮ ਆਦਮੀ ਪਾਰਟੀ ਵਾਂਗ ‘ਢੋਲ ਵਜਾਉਣ’ ’ਚ ਵਿਸ਼ਵਾਸ ਨਹੀਂ ਰੱਖਦੀ ਹੈ, ਇਸ ਲਈ ਇਸ ਫੀਡਬੈਕ ਦਾ ਬਿਓਰਾ ਨਹੀਂ ਦਿੱਤਾ ਜਾਵੇਗਾ । ਹਰੀਸ਼ ਚੌਧਰੀ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਭਰਾ ਹੋਣ ਜਾਂ ਕੋਈ ਵੀ ਕਾਂਗਰਸ ਦਾ ਵਰਕਰ ਹੋਵੇ।
ਇਹ ਖਬਰ ਵੀ ਪੜ੍ਹੋ:ਪੀਐਮ ਮੋਦੀ ‘ਤੇ ਰਾਸ਼ਟਰਪਤੀ ਨੇ ਬਸੰਤ ਪੰਚਮੀ ਮੌਕੇ ਦੇਸ਼ਵਾਸੀਆਂ ਨੂੰ ਟਵੀਟ…
ਕਾਂਗਰਸ ਦੇ ਅਧਿਕਾਰਤ ਉਮੀਦਵਾਰ ਖ਼ਿਲਾਫ਼ ਜੇਕਰ ਕੋਈ ਚੋਣ ਲੜਦਾ ਹੈ ਜਾਂ ਉਸ ਖ਼ਿਲਾਫ਼ ਪ੍ਰਚਾਰ ਕਰਦਾ ਹੈ ਤਾਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ । ਨਾਮਜ਼ਦਗੀ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅਨੁਸ਼ਾਸਨਾਤਮਕ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ।