ਪਟਿਆਲਾ (ਰੂਪਪ੍ਰੀਤ ਕੌਰ ਹਾਂਡਾ), 24 ਦਸੰਬਰ 2021
ਲੁਧਿਆਣਾ ਕੋਰਟ ਕੰਪਲੈਕਸ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਹਰ ਜਿਲ਼੍ਹੇ ਹਰ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਭਾਰੀ ਪੁਲਸ ਬਲ ਤੈਨਾਤ ਹੋ ਚੁੱਕਿਆ ਹੈ ਜਿਸਦੇ ਚੱਲਦੇ ਅੱਜ ਪਟਿਆਲਾ ਦੇ ਸਟੇਸ਼ਨ ਤੇ ਵੀ ਵੱਡੀ ਗਿਣਤੀ ਦੇ ਵਿਚ ਭਾਰੀ ਪੁਲਸ ਬਲ ਪਹੁੰਚਿਆ ਅਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਅਤੇ ਮੌਕੇ ਤੇ ਮੌਜੂਦ ਵਿਅਕਤੀਆਂ ਦੇ ਸਮਾਨ ਦੀ ਤਲਾਸ਼ੀ ਲਈ ਗਈ l
ਇਸ ਮੌਕੇ ਤੇ ਪੁਲਿਸ ਵਿਭਾਗ ਦੇ ਨਾਲ-ਨਾਲ ਜੀਆਰਪੀ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ ਅਤੇ ਬੜੇ ਹੀ ਬਰੀਕੀ ਦੇ ਨਾਲ ਰੇਲਵੇ ਸਟੇਸ਼ਨ ਪਟਿਆਲਾ ਅਤੇ ਸਕਿਓਰਟੀ ਚੈੱਕ ਕੀਤੀ ਗਈ ਅਤੇ ਹਰ ਵਿਅਕਤੀ ਦੀ ਤਲਾਸ਼ੀ ਲਈ ਗਈ l
ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਮੋਹਿਤ ਅਗਰਵਾਲ ਡੀ.ਐਸ.ਪੀ ਸਿਟੀ ਪਟਿਆਲਾ ਨੇ ਆਖਿਆ ਕਿ ਸਾਡੇ ਵੱਲੋਂ ਸਕਿਉਰਟੀ ਨੂੰ ਮੁੱਖ ਰਖਦੇ ਹੋਏ ਰੇਲਵੇ ਸਟੇਸ਼ਨ ਪਟਿਆਲਾ ਤੇ ਚੈਕਿੰਗ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਸਾਡੀ ਜਿਥੇ ਪੁਲਿਸ ਮਜੂਦ ਹੈ l ਉਥੇ ਲੋਕਲ ਸਕਿਉਰਟੀ ਹੈਡ ਜੀ.ਆਰ.ਪੀ ਵੀ ਮੌਜੂਦ ਹੈ lਇਹ ਸਕਿਓਰਟੀ ਚੈਕਿੰਗ ਰੋਜ਼ਾਨਾ ਚਲੇਗੀ l
ਅੱਜ ਲੁਧਿਆਣਾ ਵਿਖੇ ਵੀ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਨੂੰ ਵੀ ਮੁੱਖ ਰੱਖਦੇ ਹੋਏ ਅੱਜ ਇਹ ਸਿਕਓਰਟੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਆਉਣ ਜਾਣ ਵਾਲੇ ਵਿਅਕਤੀ ਦੇ ਸਮਾਨ ਦੀ ਬਰੀਕੀ ਨਾਲ ਤਲਾਸ਼ੀ ਲਈ ਜਾਰੀ ਹੈ l ਚੈਕਿੰਗ ਕਰ ਰਹੇ ਪੁਲਸ ਅਧਿਕਾਰੀਆਂ ਦੀ ਤਰਫ ਤੋਂ ਰੇਲਵੇ ਸਟੇਸ਼ਨ ਤੇ ਮੌਜੂਦ ਯਾਤਰੀਆਂ ਤੋਂ ਪੁੱਛ-ਗਿੱਛ ਵੀ ਕੀਤੀ ਗਈ ਕਿ ਉਹ ਕਿੱਥੋਂ ਆਏ ਹਨ ਅਤੇ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ l