ਅੰਮ੍ਰਿਤਸਰ (ਮਨਜਿੰਦਰ ਸਿੰਘ ), 22 ਜੂਨ 2022
ਅੰਮ੍ਰਿਤਸਰ ‘ਚ ਬੀਤੇ ਦਿਨ ਹੋਈ ਬਰਸਾਤ ਤੋਂ ਬਾਅਦ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ।ਇਹ ਬਿਜਾਈ ਦਾ ਸਮਾਂ ਹੈ ਇਸ ਲਈ ਕਾਫੀ ਪਾਣੀ ਦੀ ਲੋੜ ਹੈ। ਅਤੇ ਇਹ ਮੀਂਹ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਇਆ।
ਭਾਰੀ ਗਰਮੀ ਤੋਂ ਬਾਅਦ ਮੌਸਮ ਦੀ ਤਬਦੀਲੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਜਿੱਥੇ ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਉੱਥੇ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ, ਪਰ ਬਿਜਲੀ ਦੇ ਲੰਬੇ ਕੱਟਾਂ ਕਾਰਨ ਜਿੱਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ l
ਮੁਸ਼ਕਿਲਾਂ, ਪਿਛਲੇ ਦਿਨ ਹੋਈ ਬਰਸਾਤ ਕਾਰਨ ਫਸਲਾਂ ਦਾ ਨੁਕਸਾਨ ਹੋਇਆ ਸੀ lਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਮੌਸਮ ਦਾ ਤਾਪਮਾਨ ਕਾਫੀ ਵੱਧ ਗਿਆ ਸੀ, ਜਿਸ ਕਾਰਨ ਪਸ਼ੂ ਵੀ ਮੁਰਝਾ ਗਏ ਸਨ ਅਤੇ ਫਸਲਾਂ ਵੀ ਖਰਾਬ ਹੋ ਰਹੀਆਂ ਸਨ ਅਤੇ ਸਾਰੇ ਬਰਸਾਤ ਦਾ ਇੰਤਜ਼ਾਰ ਕਰ ਰਹੇ ਸਨ। ਵੀ ਸੁਧਾਰ ਹੋਇਆ ਹੈ ਅਤੇ ਉਹ ਜ਼ਿਆਦਾ ਦੁੱਧ ਦੇ ਰਿਹਾ ਹੈ।
ਮੀਂਹ ਪੈਣ ‘ਤੇ ਝੋਨੇ ਦੀ ਬਿਜਾਈ ਲਈ ਵੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ, ਜਦਕਿ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਧਿਆਨ ਰੱਖੇ ਅਤੇ ਝੋਨੇ ਦੀ ਬਿਜਾਈ ਲਈ ਲੋੜੀਂਦੇ ਸਮੇਂ ਲਈ ਬਿਜਲੀ ਮੁਹੱਈਆ ਕਰਵਾਏ ਤਾਂ ਜੋ ਉਨ੍ਹਾਂ ਨੂੰ ਖੇਤੀ ਕਰਨ ‘ਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ |