ਨਾਭਾ ( ਸੁਖਚੈਨ ਸਿੰਘ), 5 ਮਈ 2022
ਉੱਤਰ ਭਾਰਤ ਵਿਚ ਪੈ ਰਹੀ ਅੱਤ ਦੀ ਗਰਮੀ ਤੋਂ ਬਾਅਦ ਅੱਜ ਜਿੱਥੇ ਸੂਬੇ ਭਰ ਵਿਚ ਕਈ ਥਾਵਾਂ ਤੇ ਬਾਰਸ਼ ਪੈਣ ਦੇ ਨਾਲ ਲੋਕਾਂ ਦੇ ਮੁਰਝਾਏ ਚਿਹਰੇ ਖਿੜੇ ਵਿਖਾਈ ਦਿੱਤੇ l
ਉੱਥੇ ਹੀ ਨਾਭਾ ਵਿਖੇ ਵੀ ਬਾਰਸ਼ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਕਿਉਂਕਿ ਹਲਕਾ ਨਾਭੇ ਵਿੱਚ 45 ਤੋਂ ਲੈ ਕੇ 47 ਡਿਗਰੀ ਸੈਲਸੀਅਸ ਤਕ ਗਰਮੀ ਪੈ ਰਹੀ ਸੀ ਅਤੇ ਅੱਜ ਇੰਦਰ ਦੇਵਤਾ ਨੇ ਪਾਣੀ ਦੀਆਂ ਬੌਛਾਰਾਂ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਈ।
ਸ਼ਾਮ ਨੂੰ ਪਈ ਬਾਰਸ਼ ਦੇ ਨਾਲ ਲੋਕਾਂ ਨੂੰ ਕਾਫੀ ਹੱਦ ਤੱਕ ਗਰਮੀ ਤੋਂ ਰਾਹਤ ਦਵਾ ਹੀ ਦਿੱਤੀ ਕਿਉਂਕਿ ਕਾਫੀ ਸਮੇਂ ਤੋਂ ਜਿੱਥੇ ਬਿਜਲੀ ਦੇ ਵੱਡੇ-ਵੱਡੇ ਕੱਟਾਂ ਤੋਂ ਲੋਕ ਪਰੇਸ਼ਾਨ ਸਨ ਤਾਂ ਉੱਥੇ ਦੂਜੇ ਪਾਸੇ ਅੱਤ ਦੀ ਪੈ ਰਹੀ l
ਗਰਮੀ ਦੇ ਨਾਲ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਸੀ l ਪਰ ਅੱਜ ਬਾਰਸ਼ ਦੇ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਇੰਦਰ ਦੇਵਤੇ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਤੇ ਸ਼ਹਿਰ ਨਿਵਾਸੀ ਸੰਜੀਵ ਭਾਟੀਆ ਅਤੇ ਪਵਨ ਕੁਮਾਰ ਨੇ ਕਿਹਾ ਕਿ ਗਰਮੀ ਦਾ ਪਾਰਾ ਸਿਖ਼ਰਾਂ ਤੇ ਸੀ ਅਤੇ ਜੋ ਅੱਜ ਬਾਰਸ਼ ਪਈ ਹੈ ਇਸ ਦੇ ਨਾਲ ਲੋਕਾਂ ਨੂੰ ਬਹੁਤ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਅੱਜ ਪੂਰਾ ਮੌਸਮ ਠੰਢਾ ਹੈ ਅਸੀਂ ਬਹੁਤ ਖੁਸ਼ ਹਾਂ ਕਿ ਅੱਜ ਕਾਫੀ ਸਮੇਂ ਤੋਂ ਬਾਅਦ ਬਾਰਸ਼ ਪਈ ਹੈ।