ਚੰਡੀਗੜ੍ਹ, 30 ਜਨਵਰੀ 2021
ਇਸ ਗੱਲ ਬਾਰੇ ਹਰ ਕੋਈ ਜਾਣੂ ਹੈ ਕਿ ਦੇਸ਼ ਭਰ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ।ਇਸ ਦੌਰਾਨ ਹਰ ਕੋਈ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ। ਅਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਕਿਸਾਨਾਂ ਦਾ ਸਾਥ ਦੇਣ ।
ਆਉਣ ਵਾਲੇ ਦਿਨਾਂ ‘ਚ Royal Enfield ਕੰਪਨੀ ਕਰ ਸਕਦੀ ਹੈ ਨਵੀਂ Himalayan Bike ਲਾਂਚ
ਜਿਸ ਦੇ ਚਲਦਿਆ ਸ਼ਨੀਵਾਰ ਯਾਨੀ ਕਿ ਅੱਜ ਕਿਸਾਨ ਆਗੀ ਬਲਬੀਰ ਸਿੰਘ ਰਾਜੇਵਾਲ ਚੰਡੀਗੜ੍ਹ ਪਹੁੰਚੇ।ਇਸੇ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਸਰਕਾਰ ਵਲੋਂ ਅਫ਼ਵਾਹਾਂ ਫੈਲਾਅ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਮਨਾਂ ‘ਚ ਭਰਮ-ਭੁਲੇਖੇ ਪੈਦਾ ਕੀਤੇ ਜਾ ਰਹੇ ਹਨ।
RBI ਫਰਵਰੀ ‘ਚ ਵੇਚੇਗਾ ਗੋਲਡ ਬਾਂਡ, ਜਾਣੋ 1 ਗ੍ਰਾਮ ਦੀ ਕੀਮਤ
ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਵੀ ਲੋਕ ਅੰਦੋਲਨ ‘ਚ ਦੁਬਾਰਾ ਆ ਰਹੇ ਹਨ, ਉਹ ਇਸ ਅੰਦੋਲਨ ਸ਼ਾਂਤਮਈ ਬਣਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸਾਡਾ ਫ਼ਰਜ਼ ਹੈ ਕਿ ਅੰਦੋਲਨ ‘ਚ ਜੋਸ਼ ਦੇ ਨਾਲ ਹੋਸ਼ ‘ਚ ਕੰਮ ਲਿਆ ਜਾਵੇ। ਰਾਜੇਵਾਲ ਕੇਂਦਰ ਦੀ ਮੋਦੀ ਸਰਕਾਰ ਨੂੰ ਮੁੜ ਅਪੀਲ ਕੀਤੀ ਕਿ ਉਹ ਹਠ ਧਰਮ ਛੱਡ ਕੇ ਲੋਕਾਂ ਦੀ ਨਬਜ਼ ਨੂੰ ਪਛਾਣੇ ਅਤੇ ਖੇਤੀ ਸਬੰਧੀ ਤਿੰਨੇ ਕਾਨੂੰਨ ਵਾਪਸ ਲਵੇ।
ਸਕਾਟਿਸ਼ ਕੇਅਰ ਹੋਮ ‘ਚ ਰਹਿਣ ਵਾਲੇ 12 ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਹੋਈ ਮੌਤ