ਚੰਡੀਗੜ੍ਹ (ਮੇਜਰ ਅਲੀ), 17 ਜੂਨ 2022
ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਮਹੀਨੇ ਦੀ ਪੈਰੋਲ ਮਿਲੀ ਹੈ। ਅੱਜ ਸਵੇਰੇ ਉਹ ਸੁਨਾਰੀਆ ਜੇਲ੍ਹ ਵਿੱਚੋਂ ਸਖਤ ਸੁਰੱਖਿਆ ਪ੍ਰਬੰਧਾਂ ਵਿੱਚ ਬਾਹਰ ਕੱਢਿਆ ਗਿਆ।
ਇਹ ਖ਼ਬਰ ਵੀ ਪੜ੍ਹੋ:-ਅੱਜ ਗੁਜਰਾਤ ਦਾ ਦੌਰਾ ਕਰਨਗੇ PM ਮੋਦੀ, ਕਰੋੜਾਂ ਰੁਪਏ ਦੀਆਂ ਕਈ…
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਯੂਪੀ ਦੇ ਬਗਾਪਤ ਆਸ਼ਰਮ ਵਿੱਚ ਰਹਿਣਗੇ। ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿੱਚ ਸੁਨਾਰੀਆ ਜੇਲ੍ਹ ਵਿਚ ਬੰਦ ਹਨ।ਜ਼ਿਕਰਯੋਗ ਹੈ ਕਿ ਪੰਜਾਬ ਚੋਣਾਂ ਤੋਂ ਪਹਿਲਾਂ ਗੁਰਮੀਤ ਰਾਮ ਰਹੀਮ ਜੇਲ੍ਹ ਵਿਚੋਂ ਫਰਲੋ ਉਤੇ ਆਏ ਸਨ। ਉਸ ਸਮੇਂ ਉਹ ਗੁੜਗਾਉਂ ਵਿਖੇ ਰਹੇ ਸਨ।