ਵਿਆਹ ਦਾ ਝਾਂਸਾ ਦੇ ਕੇ ਫੁੱਫੜ ਨੇ ਗਰਭਵਤੀ ਕੀਤੀ ਭਤੀਜੀ

Must Read

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ...

ਲੁਧਿਆਣਾ,11 ਫਰਵਰੀ (ਸਕਾਈ ਨਿਊਜ਼ ਬਿਊਰੋ)

ਲੁਧਿਆਣਾ ਸ਼ਹਿਰ ਅੱਜ ਦੇ ਸਮੇਂ ‘ਚ ਅਪਰਾਧਿਕ ਸ਼ਹਿਰ ਬਣ ਗਿਆ ਇੱਥੇ ਆਏ ਦਿਨ ਬੱਚੀਆਂ ਦੇ ਨਾਲ ਰੇਪ ਵਰਗੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ।ਹੁਣ ਇੱਕ ਵਾਰ ਫਿਰ ਇੱਥੇ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਕੇਸ ਸਾਹਮਣੇ ਆਇਆ ਹੈ, ਜਿਸ ’ਚ 2 ਬੱਚਿਆਂ ਦਾ ਪਿਤਾ ਮੁਲਜ਼ਮ ਫੁੱਫੜ ਵਿਆਹ ਦਾ ਝਾਂਸਾ ਦੇ ਕੇ ਸਕੀ ਭਤੀਜੀ ਨੂੰ ਹਿਮਾਚਲ ਲੈ ਗਿਆ ਅਤੇ ਉਸ ਨਾਲ ਲਗਾਤਾਰ ਆਪਣੀ ਹਵਸ ਮਿਟਾਉਂਦਾ ਰਿਹਾ। ਭਤੀਜੀ ਜਦੋਂ ਗਰਭਵਤੀ ਹੋਈ ਤਾਂ ਉਸ ਨੂੰ ਛੱਡ ਕੇ ਭੱਜ ਗਿਆ। ਹਾਲ ਦੀ ਘੜੀ ਸਲੇਮ ਟਾਬਰੀ ਦੀ ਪੁਲਸ ਨੇ ਜਬਰ-ਜ਼ਿਨਾਹ ਦਾ ਕੇਸ ਦਰਜ ਕਰ ਕੇ ਫੁੱਫੜ ਨੂੰ ਦਬੋਚ ਲਿਆ ਹੈ।

ਆਰੋਪੀ ਅੰਬਾਲਾ ਦਾ ਰਹਿਣ ਵਾਲਾ ਹੈ। ਦੋਸ਼ ਹੈ ਕਿ ਪਿਛਲੇ ਸਾਲ 20 ਜੂਨ ਨੂੰ ਫੁੱਫੜ ਲੁਧਿਆਣਾ ਆਇਆ ਅਤੇ ਭਤੀਜੀ ਨੂੰ ਗੱਡੀ ’ਚ ਆਪਣੇ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਲੈ ਗਿਆ, ਜਿੱਥੇ ਭਤੀਜੀ ਨੂੰ ਛੋਟੀ ਹਲੇਡ ਕਾਲੋਨੀ ’ਚ ਕਿਰਾਏ ਦੇ ਇਕ ਕਮਰੇ ’ਚ ਰੱਖ ਕੇ ਉਸ ਦਾ ਲਗਾਤਾਰ ਸਰੀਰਕ ਸੋਸ਼ਣ ਕਰਦਾ ਰਿਹਾ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ। ਇੰਨਾ ਹੀ ਨਹੀਂ, ਵਿਆਹ ਦੇ ਨਾਮ ’ਤੇ ਤਾਲਾਬੰਦੀ ਦਾ ਬਹਾਨਾ ਬਣਾ ਕੇ 6 ਮਹੀਨਿਆਂ ਤੱਕ ਟਾਲਦਾ ਰਿਹਾ ਅਤੇ ਬਾਅਦ ’ਚ ਸਾਫ਼ ਮੁਕਰ ਗਿਆ। ਇਸ ਤੋਂ ਬਾਅਦ ਉਸ ਨੂੰ ਇਕੱਲੀ ਛੱਡ ਕੇ ਉੱਥੋਂ ਭੱਜ ਗਿਆ। ਪਰਿਵਾਰ ਵਾਲਿਆਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਹ ਪੀੜਤਾ ਨੂੰ ਕਾਂਗੜਾ ਤੋਂ ਲੈ ਆਏ, ਜਿਸ ਤੋਂ ਬਾਅਦ ਭਤੀਜੀ ਨੇ ਹਰਿਆਣਾ ਪੁਲਸ ਕੋਲ ਫੁੱਫੜ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਪੀੜਤਾ ਦਾ ਦੋਸ਼ ਹੈ ਕਿ ਉਸ ਨੇ ਕਈ ਵਾਰ ਆਪਣੇ ਘਰ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਫੁੱਫੜ ਉਨ੍ਹਾਂ ਨਾਲ ਗੱਲ ਨਹੀਂ ਕਰਨ ਦਿੰਦਾ ਸੀ। ਉਸ ਦਾ ਮੋਬਾਇਲ ਵੀ ਖੋਹ ਕੇ ਫੁੱਫੜ ਨੇ ਆਪਣੇ ਕੋਲ ਰੱਖ ਲਿਆ ਸੀ। ਬਦਨਾਮੀ ਦੇ ਡਰੋਂ ਉਹ ਕਿਸੇ ਨੂੰ ਕੁਝ ਦੱਸ ਵੀ ਨਹੀਂ ਸਕਦੀ ਸੀ।

ਦੱਸਿਆ ਜਾਂਦਾ ਹੈ ਕਿ ਫੁੱਫੜ ਦੀਆਂ ਕਰਤੂਤਾਂ ਕਾਰਣ ਪਹਿਲਾਂ ਵੀ ਉਸ ਦੀ ਛਿੱਤਰ ਪਰੇਡ ਹੋ ਚੁੱਕੀ ਹੈ। ਭਰੀ ਪੰਚਾਇਤ ’ਚ ਕਈ ਵਾਰ ਉਸ ਨੂੰ ਜ਼ਲੀਲ ਵੀ ਕੀਤਾ ਗਿਆ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਇਸ ਤੋਂ ਦੁਖ਼ੀ ਹੋ ਕੇ ਪਰਿਵਾਰ ਵਾਲਿਆਂ ਨੇ ਪੀੜਤਾ ਨੂੰ ਲੁਧਿਆਣਾ ਆਪਣੀ ਮਾਸੀ ਕੋਲ ਭੇਜ ਦਿੱਤਾ, ਬਾਵਜੂਦ ਇਸ ਦੇ ਫੁੱਫੜ ਲਗਾਤਾਰ ਭਤੀਜੀ ਨੂੰ ਫੋਨ ਕਰ ਕੇ ਵਰਗਲਾਉਂਦਾ ਰਿਹਾ।

LEAVE A REPLY

Please enter your comment!
Please enter your name here

Latest News

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਵਾਈਆਂ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ ਦੇ ਸਮੇਂ ’ਚ ਕਈ ਲੋਕਾਂ...

ਧੀ ਦੀਆਂ ਸ਼ਰਾਰਤਾਂ ਤੋਂ ਤੰਗ ਆਈ ਟਵਿੰਕਲ ਖੰਨਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ...

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ ਵੀ ਹੋਵੇ।ਕਪਿਲ ਸ਼ਰਮਾ ਹਾਲ ਹੀ...

More Articles Like This