ਅੰਮ੍ਰਿਤਸਰ (ਰਘੂ ਮਹਿੰਦਰੂ), 23 ਦਸੰਬਰ 2022
ਅੰਮ੍ਰਿਤਸਰ ਦੇ ਥਾਣਾ ਵੇਰਕਾ ਦੇ ਇਲਾਕਾ ਪ੍ਰੀਤ ਨਗਰ ਵਿੱਚ ਇੱਕ ਦਰਦਨਾਕ ਹਾਦਸਾ ਆਇਆ ਸਾਹਮਣੇ ਜਿੱਥੇ ਇਕ ਪੰਜ ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ 18 ਸਾਲ ਦੇ ਲੜਕੇ ਵੱਲੋਂ ਇੱਕ 5 ਸਾਲ ਦੇ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੁਸ਼ਕਰਮ ਕਰਨ ਵਾਲੇ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੀੜਤ ਲੜਕੀ ਦਾ ਮੈਡੀਕਲ ਕਰਵਾ ਕੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ l
ਇਸ ਮੌਕੇ ਥਾਣਾ ਵੇਰਕਾ ਦੇ ਪੁਲਸ ਅਧਿਕਾਰੀ ਹਰਜਿੰਦਰ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੇਰਕਾ ਦੇ ਪ੍ਰੀਤ ਨਗਰ ਇਲਾਕ਼ੇ ਵਿਚ ਇੱਕ ਪੰਜ ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਤੇ ਜਿਸ ਲੜਕੇ ਨੇ ਦੁਸ਼ਕਰਮ ਕੀਤਾ ਹੈ l ਉਸ ਦੀ ਉਮਰ 18 ਸਾਲ ਦੇ ਕਰੀਬ ਹੈ l ਉਸ ਨੂੰ ਅਸੀਂ ਕਾਬੂ ਕਰ ਲਿਆ ਹੈ ਤੇ ਅਸੀਂ ਪੀੜਿਤ ਬੱਚੇ ਦਾ ਮੈਡੀਕਲ ਕਰਵਾ ਰਹੇ ਹਾਂ l ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੌ ਵੀ ਮੈਡੀਕਲ ਰਿਪੋਰਟ ਆਏਗੀ ਉਸਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀl
ਉਥੇ ਹੀ ਸਿਵਲ ਹਸਪਤਾਲ ਦੇ ਮੈਡੀਕਲ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਸਾਡੇ ਕੋਲੋਂ ਬੱਚਾ ਆਇਆ ਸੀl ਉਸ ਦੀ ਕੰਡੀਸ਼ਨ ਬਹੁਤ ਮਾੜੀ ਸੀ ਬੱਚੇ ਨਾਲ ਦੁਸ਼ਕਰਮ ਕੀਤਾ ਗਿਆ ਹੈ l ਉਨ੍ਹਾਂ ਦੱਸਿਆ ਕਿ ਅਸੀਂ ਇਸ ਬੱਚੇ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰ ਰਹੇ ਹਾਂ ਜਿੱਥੇ ਇਸ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ l
ਉੱਥੇ ਹੀ ਪੀੜਤ ਬੱਚੇ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਸਾਡਾ ਬੱਚਾ ਸਕੂਲ ਤੋਂ ਘਰ ਆਇਆ ਤੇ ਸਾਡਾ ਬੱਚਾ ਬਾਹਰ ਖੇਡਣ ਲਈ ਚਲਾ ਗਿਆ ਤੇ ਸਾਡੇ ਮਹੱਲੇ ਦੇ ਹੀ ਇੱਕ ਲਗਦੇ ਨੇ ਉਸ ਨੂੰ ਵਰਗਲਾ ਕੇ ਆਪਣੇ ਘਰ ਲਿਜਾ ਕੇ ਉਸ ਨਾਲ ਦੁਸ਼ਕਰਮ ਕੀਤਾ ਅਸੀਂ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ l