ਭਾਜਪਾ ਵਰਕਰਾਂ ਨੇ ਹੀ ਫੂਕਿਆ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਪੁਤਲਾ

Must Read

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ...

ਮਾਹਿਲਪੁਰ,23 ਅਕਤੂਬਰ (ਦੀਪਕ ਅਗਨੀਹੋਤਰੀ)

ਸਥਾਨਕ ਕਰਮ ਪੈਲੇਸ ਵਿਚ ਹੋ ਰਹੀ ਅਕਾਲੀ ਦਲ ਬਾਦਲ ਅਤੇ ਬਸਪਾ ਦੀ ਸਾਂਝੀ ਰੈਲੀ ਦੇ ਬਾਹਰ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਗੜ੍ਹਸ਼ੰਕਰ ਹਲਕੇ ਦੇ ਬਾਗੀ ਬਸਪਾ ਵਰਕਰਾਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਜੰਮ ਕੇ ਵਿਰੋਧ ਕੀਤਾ ਅਤੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਨਾਹਰੇਬਾਜੀ ਕੀਤੀ l ਰੋਸ ਪ੍ਰਗਟ ਕਰ ਰਹੇ ਬਸਪਾ ਵਰਕਰਾਂ ਨੇ ਪ੍ਰਧਾਨ ਗੜ੍ਹੀ ‘ਤੇ ਸੂਬੇ ਵਿਚ ਬਸਪਾ ਨੂੰ  ਵੇਚਣ ਦੇ ਦੋਸ਼ ਲਗਾਏ l

ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਸੰਮਤੀ ਮੈਂਬਰ ਰਛਪਾਲ ਸਿੰਘ ਲਾਲੀ ਭਾਰਟਾ, ਅਸ਼ੋਕ ਕੁਮਾਰ ਬਡੇਸਰੋਂ, ਗੁਲਮਰਗ ਸਿੰਘ ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ ਅਤੇ ਮਲਕੀਤ ਸਿੰਘ ਸੂਣਾ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਨਾਲ ਬਸਪਾ ਦਾ ਸਮਝੌਤਾ ਕਰਕੇ ਬਸਪਾ ਬਹੁ ਗਿਣਤੀ ਵੋਟਾਂ ਵਾਲੀਆਂ ਸੀਟਾਂ ਅਕਾਲੀ ਦਲ ਨੂੰ  ਦੇ ਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸੁਪਨਿਆਂ ਨੂੰ ਸੱਟ ਮਾਰੀ ਹੈ l

ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਦਾ ਇੱਕ ਦਲਾਲ ਆਗੂ ਜੋ ਪਹਿਲਾਂ ਬਸਪਾ ਛੱਡ ਕੇ ਕਾਂਗਰਸ ਵਿਚ ਚਲਾ ਗਿਆ ਸੀ ਅਤੇ ਹੁਣ ਹਵਾ ਬਦਲਦੀ ਦੇਖ਼ ਮੁੜ ਬਸਪਾ ਵਿਚ ਸ਼ਾਮਿਲ ਹੋ ਗਿਆ ਹੈ ਨੇ ਆਪਣੀਆਂ ਲਾਲਚੀ ਸੋਚਾਂ ਨਾਲ ਪਾਰਟੀ ਨੂੰ ਅਕਾਲੀ ਦਲ ਕੋਲ ਗਿਰਵੀ ਰੱਖ਼ ਦਿੱਤਾ ਹੈ l ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮਿਸ਼ਨਰੀ ਨਹੀਂ ਕਮਿਸ਼ਨਰੀ ਬਣ ਗਿਆ ਹੈ l

ਉਨ੍ਹਾਂ ਕਿਹਾ ਕਿ ਉਨ੍ਹਾਂ ਕਾਂਗਰਸੀ ਹੱਲਾ ਸ਼ੇਰੀ ਦਾ ਦੋਸ਼ ਲਗਾਉਣ ਵਾਲਾ ਗੜ੍ਹੀ ਇਹ ਦੱਸੇ ਕਿ ਉਸ ਨੇ ਵਿਧਾਨ ਸਭਾ ਚੋਣਾ ਅਤੇ ਫ਼ਗਵਾੜੇ ਦੀ ਜਿਮਨੀ ਚੋਣ ਵਿਚ ਕਿੰਨ੍ਹਾ ਕਮਿਸ਼ਨ ਲਿਆ l ਉਨ੍ਹਾਂ ਕਿਹਾ ਕਿ ਬਸਪਾ ਪ੍ਰਧਾਨ ਕੇਡਰ ਕੈਂਪ ਲਗਾਉਣ ਦੇ ਵੀ ਪੈਸੇ ਲੈਂਦਾ ਹੈ ਅਤੇ ਗੜ੍ਹਸ਼ੰਕਰ ਸੀਟ ਅਕਾਲੀ ਦਲ ਨੂੰ  ਦੇਣ ਲਈ ਵੀ ਪੈਸੇ ਲਏ ਹਨ | ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਵਿਚ ਜਦੋਂ ਵੀ ਬਸਪਾ ਪ੍ਰਧਾਨ ਪੈਰ ਪਾਉਣਗੇ ਤਾਂ ਉਹ ਇਸੇ ਤਰਾਂ ਹੀ ਵਿਰੋਧ ਕਰਦੇ ਰਹਿਣਗੇ l ਉਨ੍ਹਾਂ ਜੰਮ ਕੇ ਨਾਹਰੇਬਾਜੀ ਵੀ ਕੀਤੀ ਅਤੇ ਪੰਜਾਬ ਪ੍ਰਧਾਨ ਦਾ ਪੁਤਲਾ ਸਾੜਿਆ l

LEAVE A REPLY

Please enter your comment!
Please enter your name here

Latest News

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਇੱਕ ਬਾਈਕ ਅਤੇ ਇੱਕ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ...

ਔਲਾਦ ਨਾ ਹੋਣ ‘ਤੇ ਪਤੀ-ਪਤਨੀ ਨੇ ਛੋਟੇ ਬੱਚੇ ਨੂੰ ਕੀਤਾ ਅਗਵਾ

ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ...

पैसों के लालच में बड़ी-बड़ी कंपनियों को बदनाम करने की साजिश नाकाम

26/11/2021 ऑनलाइन ठगी तो आप लोगों ने ज़रूर सुनी होगी लेकिन आज हम आपको बताने जा रहे है ऑनलाइन अखबारों की शरारत। राजस्थान से एक...

More Articles Like This