ਕੋਟਕਪੂਰਾ (ਰੋਹਿਤ ਆਜ਼ਾਦ) 15 ਫਰਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੌਂ ਮਿਤੀ 14 ਫਰਵਰੀ, 2021 ਦਿਨ ਐਂਤਵਾਰ ਵੋਟਾਂ ਵਾਲੇ ਦਿਨ ਸੂਬਾ ਕਮੇਟੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾ ਤੇ ਚੱਲਦਿਆਂ ਯੂਨੀਅਨ ਦੇ ਬਲਾਕ ਆਗੂ ਕੋਟਕਪੂਰਾ ਅਮਨ ਨਾਨਕਸਰ ਅਤੇ ਗੁਰਨਾਮ ਸਿੰਘ ਢਿੱਲੋਂ ਚੱਕ ਭਾਗ ਸਿੰਘ ਵਾਲਾ ਦੀ ਅਗਵਾਈ ਹੇਠ ਪੁਲਵਾਮਾ ਵਿਖੇ ਹੋਏ ਸ਼ਹੀਦਾਂ ਦੀ ਬਰਸੀ ਮੌਕੇ ਅਤੇ ਦਿੱਲੀ ਅੰਦੋਲਨ ਵਿਖੇ ਹੋਏ ਸ਼ਹੀਦ ਕਿਸਾਨਾਂ ਦੀ ਯਾਦ ‘ਚ ਕੋਟਕਪੂਰਾ ਸ਼ਹਿਰ ਦੇ ਸਮੂਹ ਬਾਜ਼ਾਰਾਂ ਵਿੱਚ ਇਕੱਠੇ ਹੋਕੇ ਕੈਂਡਲ ਮਾਰਚ ਕੱਢਿਆ ਗਿਆ।
ਇਸ ਸਮੇਂ ਹਾਜਰ ਕਿਸਾਨ ਆਗੂ ਅਮਨ ਨਾਨਕਸਰ ਅਤੇ ਇਕਾਈ ਪ੍ਰਧਾਨ ਸਿਵੀਆਂ ਸੁਖਪਾਲ ਸਿੰਘ ਨੇ ਆਖਿਆ ਕਿ ਸਾਨੂੰ ਜੋ ਹਾਈਕਮਾਂਡ ਦੀ ਕਾਲ ਆਈ ਸੀ ਉਸਤੇ ਚੱਲਦਿਆਂ ਅੱਜ ਅਸੀਂ ਸ਼ਹਿਰ ਕੋਟਕਪੂਰਾ ਦੇ ਬਾਜ਼ਾਰਾਂ ਵਿੱਚ ਪੁਲਵਾਮਾ ਅਤੇ ਦਿੱਲੀ ਅੰਦੋਲਨ ਵਿਖੇ ਹੋਏ ਸ਼ਹੀਦਾਂ ਦੀ ਯਾਦ ‘ਚ ਕੈਂਡਲ ਮਾਰਚ ਕੱਢਿਆ ਗਿਆ ਹੈ।
ਇਸ ਸਮੇਂ ਸਾਨੂੰ ਕਰੀਬ 14 ਪਿੰਡਾਂ ਤੋਂ ਸਹਿਯੋਗ ਰਿਹਾ। ਇਸ ਸਮੇਂ ਉਕਤ ਤੋੰ ਇਲਾਵਾ ਜਸਵੀਰ ਸਿੰਘ ਗੋਲਡੀ, ਸੁਖਮੰਦਰ ਸਿੰਘ, ਪਰਮਜੀਤ ਸਿੰਘ, ਰਾਜ ਸਿੰਘ, ਭੁਪਿੰਦਰ ਸਿੰਘ, ਜਸਵੰਤ ਸਿੰਘ, ਗੁਰਨੈਬ ਸਿੰਘ, ਗੁਰਤੇਜ ਸਿੰਘ, ਸੁਖਚੈਨ ਸਿੰਘ, ਹਰਪ੍ਰੀਤ ਸਿੰਘ, ਸੁਖਪਾਲਸਿੰਘ, ਸੁਰਿੰਦਰ ਸਿੰਘ, ਹਰਦੇਵ ਸਿੰਘ, ਰਣਜੀਤ ਸਿਘ, ਸੁਰਜੀਤ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਗੁਰਜੰਟ ਸਿੰਘ, ਬੋਹੜ ਸਿੰਘ, ਜੱਥੇਦਾਰ ਬਲਦੇਵ ਸਿੰਘ ਪੰਜਗਰਾਈਂ ਤੇ ਹੋਰ ਕਿਸਾਨ ਆਦਿ ਹਾਜਰ ਸਨ। ਕੋਟਕਪੂਰਾ ਤੋਂ ਪੱਤਰਕਾਰ ਰੋਹਿਤ ਆਜ਼ਾਦ ਦੀ ਰਿਪੋਰਟ।