ਮਾਲ ਮੰਤਰੀ ਅਰੁਨਾ ਚੌਧਰੀ ਵੱਲੋਂ ਫ਼ਸਲਾਂ ਦੇ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼

Must Read

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ...
ਚੰਡੀਗੜ 25 ਅਕਤੂਬਰ 
ਹਾਲ ਹੀ ਦੇ ਬੇਮੌਸਮੇ ਮੀਂਹ ਕਾਰਨ ਫ਼ਸਲਾਂ ਨੂੰ ਹੋਏ ਭਾਰੀ ਨੁਕਸਾਨ ਦਾ ਅਨੁਮਾਨ ਲਾਉਣ ਲਈ ਪੰਜਾਬ ਦੇ ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਗਿਰਦਾਵਰੀ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ ਹੈ।
ਅੱਜ ਏਥੇ ਜਾਰੀ ਨਿਰਦੇਸ਼ਾਂ ਵਿੱਚ ਸ੍ਰੀਮਤੀ ਚੌਧਰੀ ਨੇ ਖੜੀ ਫ਼ਸਲ ਨੂੰ ਹੋਏ ਨੁਕਸਾਨ ਦੀ ਨਿਰਧਾਰਤ ਸਮੇਂ ਵਿੱਚ ਗਿਰਦਾਵਰੀ ਕਰਨ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਲਈ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।
ਉਨਾਂ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਇਸ ਸੰਕਟ ਦੀ ਘੜੀ ਸੂਬਾ ਸਰਕਾਰ ਉਨਾਂ ਨਾਲ ਪੂਰੀ ਤਰਾਂ ਡਟ ਕੇ ਖੜੀ ਹੈ ਅਤੇ ਉਨਾਂ ਦੀ ਭਲਾਈ ਲਈ ਵਚਨਬੱਧ ਹੈ। ਗੌਰਤਲਬ ਹੈ ਕਿ ਹਾਲ ਹੀ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ ਜਿਸ ਦੇ ਸੰਦਰਭ ਵਿੱਚ ਮਾਲ ਮੰਤਰੀ ਵੱਲੋਂ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ।
ਇਸੇ ਦੌਰਾਨ ਵਿੱਤ ਕਮਿਸ਼ਨਰਮਾਲ ਸ੍ਰੀ ਵੀ. ਕੇ. ਜੰਜੂਆ ਨੇੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਗਿਰਦਾਵਰੀ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਵਾਸਤੇ ਆਖਿਆ ਹੈ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੇ ਸਬੰਧ ਵਿੱਚ ਵਿਸਤ੍ਰਤ ਰਿਪੋਰਟ ਭੇਜਣ ਲਈ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਨਿਰਧਾਰਤ ਨਿਯਮਾਂ ਦੇ ਅਨੁਸਾਰ ਫਸਲ ਦਾ ਮੁਆਵਜ਼ਾ ਦੇਣ ਦੇ ਵਾਸਤੇ ਇਹ ਰਿਪੋਰਟ ਅਗਲੀ ਕਾਰਵਾਈ ਲਈ ਮੁੱਖ ਸਕੱਤਰ ਦੀ ਅਗਵਾਈ ਵਾਲੀ ਸੂਬਾ ਅਜੈਕਟਿਵ ਕਮੇਟੀ ਨੂੰ ਭੇਜੀ ਜਾ ਸਕੇ।
ਵਿੱਤ ਕਮਿਸ਼ਨਰ ਮਾਲ ਦੇ ਅਨੁਸਾਰ ਫੀਲਡ ਦੇ ਮਾਲ ਅਧਿਕਾਰੀਆਂ ਵੱਲੋਂ ਕੀਤੀ ਜਾਣ ਵਾਲੀ ਗਿਰਦਾਵਰੀ ਦੀ ਰਿਪੋਰਟ ਨੂੰ ਤਸਦੀਕ ਕਰਕੇ ਭੇਜਣ ਲਈ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here

Latest News

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਇੱਕ ਬਾਈਕ ਅਤੇ ਇੱਕ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ...

ਔਲਾਦ ਨਾ ਹੋਣ ‘ਤੇ ਪਤੀ-ਪਤਨੀ ਨੇ ਛੋਟੇ ਬੱਚੇ ਨੂੰ ਕੀਤਾ ਅਗਵਾ

ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ...

पैसों के लालच में बड़ी-बड़ी कंपनियों को बदनाम करने की साजिश नाकाम

26/11/2021 ऑनलाइन ठगी तो आप लोगों ने ज़रूर सुनी होगी लेकिन आज हम आपको बताने जा रहे है ऑनलाइन अखबारों की शरारत। राजस्थान से एक...

More Articles Like This