ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

Must Read

ਭਾਰਤ ‘ਚ ਕੋਵਿਡ ਦੇ 3.33 ਲੱਖ ਨਵੇਂ ਮਾਮਲੇ, 525 ਮੌਤਾਂ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਰੋਜ਼ਾਨਾ ਕੋਵਿਡ ਵਿੱਚ ਅੱਜ ਬਹੁਤ ਮਾਮੂਲੀ ਸੁਧਾਰ ਹੋਇਆ ਹੈ ਕਿਉਂਕਿ ਦੇਸ਼...

ਪੰਜਾਬ DGP ਦਫ਼ਤਰ ਤੋਂ 2 ਤੋਂ 3 ਫਾਈਲਾਂ ਗਾਇਬ, ਐੱਸ. ਆਈ. ਟੀ. ਕਰ ਰਹੀ ਮਾਮਲੇ ਦੀ ਜਾਂਚ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਹਾਲ ਹੀ 'ਚ ਪੰਜਾਬ ਪੁਲਸ ਵੱਲੋਂ ਸਾਬਕਾ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ...

ਹਰਮੀਤ ਸਿੰਘ ਕਾਲਕਾ ਚੁਣੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ...

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021

ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਗੜ੍ਹਸ਼ੰਕਰ ਦੇ ਵਿੱਚ ਜਿੱਥੇ ਗੜਸ਼ੰਕਰ ਨੰਗਲ ਰੋਡ ਤੇ ਅੱਜ ਸਵੇਰੇ ਰੇਤ ਨਾਲ ਭਰੀ ਇੱਕ ਟਿੱਪਰ ਅਤੇ ਟਰੈਕਟਰ-ਟਰਾਲੀ ਦਰਮਿਆਨ ਹੋਈ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਨਵਜੀਤ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਧੰਜਲ ਜ਼ਿਲ੍ਹਾ ਕਪੂਰਥਲਾ ਰਾਹੋਂ ਤੋਂ ਆਪਣੇ ਟਰੈਕਟਰ ਟਰਾਲੀ ਪਰਾਲੀ ਨਾਲ ਲੈਕੇ  ਹਿਮਾਚਲ ਵਾਲੇ ਪਾਸੇ ਜਾ ਰਿਹਾ ਸੀ l ਜਦੋ ਗੜ੍ਹਸ਼ੰਕਰ ਨੰਗਲ ਰੋੜ ਪਿੰਡ-ਸ਼ਾਹਪੁਰ ਲਾਗੇ ਪੰਜਾਬੀ ਢਾਬੇ ਤੇ ਇੱਕ ਸਤਨਾਮ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਗੜ੍ਹੀ ਮੱਟੋ ਨੂੰ ਲੈ ਕੇ ਟਰੈਕਟਰ ਤੇ ਚੜ੍ਹ ਗਿਆ।

ਇਸ ਦੌਰਾਨ ਨੰਗਲ ਵਾਲੇ ਪਾਸਿਉ ਤੇਜ਼ ਰਫਤਾਰ  ਨਾਲ ਆ ਰਿਹਾ ਰੇਤ ਨਾਲ ਭਰਿਆ ਟਿੱਪਰ ਪਹਿਲਾਂ ਦੂਧ ਲੈਕੇ ਜਾ ਰਹੇ ਛੋਟੇ ਹਾਥੀ ਨੂੰ ਟੱਕਰ ਮਾਰੀ l ਫਿਰ ਟਰਾਲੀ ਨਾਲ ਟਕਰਾ ਗਿਆ, ਜਿਸਦੇ ਕਾਰਨ ਟਰਾਲੀ ਤੇ ਸਵਾਰ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਛੋਟਾ ਹਾਥੀ ਤੇ ਟਰੈਕਟਰ ਟਰਾਲੀ ਨੁਕਸਾਨੀਆਂ ਗਈਆਂ।

ਹਾਦਸੇ ਤੋਂ ਤੁਰੰਤ ਬਾਅਦ ਟਿੱਪਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਥਾਣਾ ਗੜ੍ਹਸ਼ੰਕਰ ਦੇ ਏ. ਐਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਟਿੱਪਰ ਚਲਾਕ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here

Latest News

ਭਾਰਤ ‘ਚ ਕੋਵਿਡ ਦੇ 3.33 ਲੱਖ ਨਵੇਂ ਮਾਮਲੇ, 525 ਮੌਤਾਂ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਰੋਜ਼ਾਨਾ ਕੋਵਿਡ ਵਿੱਚ ਅੱਜ ਬਹੁਤ ਮਾਮੂਲੀ ਸੁਧਾਰ ਹੋਇਆ ਹੈ ਕਿਉਂਕਿ ਦੇਸ਼...

ਪੰਜਾਬ DGP ਦਫ਼ਤਰ ਤੋਂ 2 ਤੋਂ 3 ਫਾਈਲਾਂ ਗਾਇਬ, ਐੱਸ. ਆਈ. ਟੀ. ਕਰ ਰਹੀ ਮਾਮਲੇ ਦੀ ਜਾਂਚ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਹਾਲ ਹੀ 'ਚ ਪੰਜਾਬ ਪੁਲਸ ਵੱਲੋਂ ਸਾਬਕਾ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।...

ਹਰਮੀਤ ਸਿੰਘ ਕਾਲਕਾ ਚੁਣੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਨੂੰ ਲੈ ਕੇ ਸ਼ਨੀਵਾਰ ਸਵੇਰ...

ਨਹੀਂ ਰਹੇ ਸਾਬਕਾ ਭਾਰਤੀ ਫੁੱਟਬਾਲਰ ਸੁਭਾਸ਼ ਭੌਮਕਿ, ਏਸ਼ੀਆਈ ਖੇਡਾਂ ‘ਚ ਦੇਸ਼ ਨੂੰ ਦਿੱਤਾ ‘ਕਾਂਸੀ’ ਤਮਗਾ

ਇਕਬਾਲਪੁਰ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਸਾਬਕਾ ਫੁੱਟਬਾਲਰ ਸੁਭਾਸ਼ ਭੌਮਿਕ ਦਾ ਲੰਬੀ ਬੀਮਾਰੀ ਤੋਂ ਬਾਅਦ 22 ਜਨਵਰੀ ਨੂੰ ਦੇਹਾਂਤ ਹੋ ਗਿਆ ।...

ਸਾਬਕਾ ਨਗਰ ਕੌਂਸਲ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਸੰਗਰੂਰ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਚੁਨਾਵਾਂ ਦਾ ਮਹੌਲ ਦਿਨੋਂ ਦਿਨ ਹੋਰ ਵੀ ਤੇਜ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਨਾਲ ਹੀ...

More Articles Like This