ਸਰਹਿੰਦ( ਜਗਦੇਵ ਸਿੰਘ), 20 ਅਕਤੂਬਰ 2022
ਸਰਹਿੰਦ ਭਾਖੜਾ ਨਹਿਰ ‘ਚ ਗੋਤਾਖੋਰਾਂ ਨੂੰ ਰਾਕੇਟ ਲਾਂਚਰ ਵਰਗੀ ਸਮੱਗਰੀ ਮਿਲੀ ਹੈ, ਜਿਸ ਨੂੰ ਲੈ ਕੇ ਸਰਹਿੰਦ ਵਿਖੇ ਗੋਤਾਖੋਰਾਂ ਦੀਆਂ ਟੀਮਾਂ ਹੋਰ ਸਰਚ ਕਰ ਰਹੀਆਂ ਹਨ l
ਫਿਲਹਾਲ ਪੁਲਸ ਨੇ ਇਸ ਪੂਰੇ ਮਾਮਲੇ ਤੇ ਕੁਝ ਬੋਲਣ ਲਈ ਤਿਆਰ ਨਹੀਂ ਹੈ ਜਦ ਕਿ ਇਹ ਸਰਚ ਅਭਿਆਨ ਪੁਲਿਸ ਵੱਲੋਂ ਹੀ ਚਲਾਇਆ ਜਾ ਰਿਹਾ ਹੈ ਅਤੇ ਨਹਿਰ ਕੰਢੇ ਵੀ ਇੱਕਾ ਦੁੱਕਾ ਮੁਲਾਜਮ ਹੀ ਸਾਦੀ ਵਰਦੀ ਚ ਤਾਇਨਾਤ ਦੇਖੇ ਗਏ ।
ਸ਼ੰਕਰ ਭਾਰਦਵਾਜ ਦੀ ਅਗਵਾਈ ਹੇਠ ਗੋਤਾਖੋਰਾਂ ਵੱਲੋਂ ਨਹਿਰ ਚ ਲਗਾਤਾਰ ਸਰਚ ਕੀਤੀ ਜਾ ਰਹੀ ਹੈ। ਹੁਣ ਤੱਕ 10 ਦੇ ਕਰੀਬ ਰਾਕੇਟ ਲਾਂਚਰ ਵਰਗੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਸ਼ੰਕਰ ਭਾਰਦਵਾਜ ਨੇ ਕਿਹਾ ਕਿ ਇਹ ਆਪਰੇਸ਼ਨ ਦੋ ਤਿੰਨ ਚੱਲ ਸਕਦਾ ਹੈ ਤੇ ਅਫਸਰਾਂ ਵੱਲੋਂ ਓਹਨਾਂ ਨੂੰ ਲਾਇਆ ਹੋਇਆ ਹੈ।