ਅਕਾਲੀ ਦਲ ਬਸਪਾ ਗੱਠਜੋਡ਼ ਉਮੀਦਵਾਰ ਬਾਬੂ ਕਬੀਰ ਦਾਸ ਨੇ ਪਰਿਵਾਰ ਸਮੇਤ ਪਾਈ ਵੋਟ

Must Read

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ...

ਨਾਭਾ(ਸੁਖਚੈਨ ਸਿੰਘ ਲੁਬਾਣਾ)20ਫਰਵਰੀ 2022

ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਾ ਕੰਮ ਅੱਜ ਸਵੇਰੇ ਸਹੀ 8 ਵਜੇ ਸ਼ੁਰੂ ਹੋ ਗਿਆ ਹੈ, ਇਸੇ ਤਹਿਤ ਅੱਜ ਨਾਭਾ ਵਿਖੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਤੇ ਵੋਟ ਪਾਉਣ ਪਹੁੰਚੇ । ਵੋਟ ਪੋਲ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਬਾਬੂ ਕਬੀਰ ਦਾਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਵੋਟਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋਡ਼ ਦੇ ਹੱਕ ਵਿਚ ਫਤਵਾ ਦੇਣਗੇ ਅਤੇ ਉਨ੍ਹਾਂ ਦੀ ਜਿੱਤ ਯਕੀਨੀ ਹੈ । ਮੈਂ ਆਪਣੇ ਪੂਰੇ ਪਰਿਵਾਰ ਸਮੇਤ ਆਪਣੀ ਵੋਟ ਪਾਉਣ ਆਇਆ ਹਾਂ ।

ਇਹ ਖਬਰ ਵੀ ਪੜ੍ਹੋ:ਪੰਜਾਬ ਵਿਧਾਨ ਸਭਾ ਚੋਣਾਂ ਜਾਰੀ, ਜਾਣੋ ਕਿੱਥੇ ਕਿੰਨਾ ਹੋਇਆ ਮਤਦਾਨ

ਬਾਬੂ ਕਬੀਰ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਘਰਾਂ ਚੋਂ ਨਿਕਲ ਕੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ । ਇਸ ਮੌਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਉਪਰੰਤ ਸ਼ਹਿਰ ਵਾਸੀਆਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਇਕ ਵਧੀਆ ਉਮੀਦਵਾਰ ਨੂੰ ਅੱਜ ਵੋਟ ਪਾ ਕੇ ਚੁਣਨ ਜਾ ਰਹੇ ਹਾਂ ਤਾਂ ਜੋ ਪੰਜਾਬ ਨੂੰ ਜਿੱਥੇ ਨਸ਼ਾ ਰਹਿਤ ਕੀਤਾ ਜਾਵੇਗਾ ਉਥੇ ਨਾਲ ਹੀ ਬੇਰੁਜ਼ਗਾਰੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਨੂੰ ਵਧੀਆ ਤਰੀਕੇ ਨਾਲ ਮਿਲ ਸਕਣ ।

ਇਹ ਖਬਰ ਵੀ ਪੜ੍ਹੋ:ਪੰਜਾਬ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਸਮੇਤ…

ਇਸ ਮੌਕੇ ਨਾਭਾ ਬਲਾਕ ਦੇ ਪਿੰਡ ਦੁਲੱਦੀ ਵਿਖੇ ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੇ ਡੀ.ਐਸ.ਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਵੋਟਰਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ । ਪੰਜਾਬ ਪੁਲੀਸ ਦੇ ਮੁਲਾਜ਼ਮ ਅਤੇ ਪੈਰਾਮਿਲਟਰੀ ਫੋਰਸ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਕੁਝ ਪੁਲਿਸ ਦੀਆਂ ਟੁਕੜੀਆਂ ਰਿਜ਼ਰਵ ਵੀ ਰੱਖੀਆਂ ਗਈਆਂ ਹਨ ।

LEAVE A REPLY

Please enter your comment!
Please enter your name here

Latest News

ਕੈਨੇਡਾ-ਭਾਰਤ ਵਿਵਾਦ ਦਰਮਿਆਨ ਭਾਰਤ ਨੇ ਕੈਨੇਡਾ ਵਿੱਚ ਆਪਣੀਆਂ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

ਦਿੱਲੀ (ਬਿਊਰੋ ਰਿਪੋਰਟ), 21 ਸਤੰਬਰ 2023 ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਲਗਾਤਾਰ ਵਿਗੜਦੇ ਜਾ ਰਹੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨੀ ਅੱਤਵਾਦੀ...

ਕੈਨੇਡਾ ‘ਚ ਭਾਰਤ ਤੋਂ ਫਰਾਰ ਇਕ ਹੋਰ ਖਾਲਿਸਤਾਨੀ ਦਾ ਕਤਲ, ਗੈਂਗਵਾਰ ‘ਚ ਚੱਲੀਆਂ 12 ਗੋਲੀਆਂ

ਮੋਹਾਲੀ (ਬਿਊਰੋ ਰਿਪੋਰਟ), 21 ਸਤੰਬਰ 2023 2017 'ਚ ਜਾਅਲੀ ਪਾਸਪੋਰਟ ਦੇ ਸਹਾਰੇ ਕੈਨੇਡਾ ਫਰਾਰ ਹੋਏ ਗੈਂਗਸਟਰ ਸੁਖਦੂਲ ਸਿੰਘ ਉਰਫ਼ ਸੁਖਦੂਲ ਸਿੰਘ ਦੀ ਗੋਲੀ ਮਾਰ ਕੇ...

ਗੁਰੂਘਰ ‘ਚ ਦੋ ਕੁੜੀਆਂ ਨੇ ਕਰਵਾਇਆ ਆਪਸ ‘ਚ ਵਿਆਹ, ਭੱਖਿਆ ਮੁੱਦਾ, ਹੋ ਰਹੀ ਕਾਰਵਾਈ ਦੀ ਮੰਗ

ਬਠਿੰਡਾ ( ਹਰਮਿੰਦਰ ਸਿੰਘ ਅਵਿਨਾਸ਼), 21 ਸਤੰਬਰ 2023 ਬਠਿੰਡਾ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚ ਦੋ ਲੜਕੀਆਂ ਆਪਸ ਵਿੱਚ ਅਨੰਦ ਕਾਰਜ ਕਰਵਾਉਣ ਦਾ ਮਸਲਾ...

ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੂੰ ਕਿਸਾਨਾਂ ਨੇ ਬੈਂਕ ਦੇ ਅੰਦਰ ਕੀਤਾ ਨਜ਼ਰਬੰਦ

ਪਟਿਆਲਾ (ਕਰਨਵੀਰ ਸਿੰਘ ਰੰਧਾਵਾ),  15 ਸਤੰਬਰ 2023 ਪਟਿਆਲਾ ਦੇ ਵਿੱਚ ਕਿਸਾਨ ਜਥੇਬੰਦੀ ਵਲੋਂ ਇੱਕ ਪ੍ਰਾਈਵੇਟ ਬੈਂਕ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।...

More Articles Like This