ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 2 ਮਈ 2022
ਸ੍ਰੀ ਮੁਕਤਸਰ ਸਾਹਿਬ ਦੇ ਗੁਰਹਰਸਹਾਏ ਰੋਡ ਤੇ ਸਕੂਲ ਜਾਂਦੇ ਸਮੇਂ ਐਲਡੀਆਰ ਸਕੂਲ ਦੀ ਵੈਨ ਦੇ ਸਟੇਅਰਿੰਗ ਚ ਪ੍ਰਾਬਲਮ ਦੇ ਚਲਦਿਆਂ ਵੈਨ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ। ਜਿਸ ਨਾਲ ਵੈਨ ਚ ਮੌਜੂਦ ਵਿਦਿਆਰਥੀਆਂ ਦੇ ਸੱਟਾ ਵੱਜੀਆਂ। ਵਿਦਿਆਰਥੀਆਂ ਨੂੰ ਤੁਰੰਤ ਨੇਡ਼ੇ ਦੇ ਜਲਾਲਾਬਾਦ ਰੋਡ ਸਥਿਤ ਦਿੱਲੀ ਹਸਪਤਾਲ ਲਿਆਂਦਾ ਗਿਆ l
ਜਿੱਥੇ ਉਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗਨੀਮਤ ਰਹੀ ਕਿ ਹਾਦਸੇ ਚ ਜਾਨੀ ਨੁਕਸਾਨ ਤੋ ਬਚਾਅ ਰਿਹਾ ਤੇ ਬੱਚਿਆਂ ਤੇ ਮਾਮੂਲੀ ਸੱਟਾਂ ਆਈਆਂ ਨੇ। ਉਧਰ ਹਾਦਸੇ ਦਾ ਪਤਾ ਲੱਗਦਿਆਂ ਹੀ ਵਿਦਿਆਰਥੀਆਂ ਦੇ ਮਾਪੇ ਤੇ ਸਕੂਲ ਪ੍ਰਬੰਧਕ ਵੀ ਮੌਕੇ ਤੇ ਪਹੁੰਚ ਗਏ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਧਿਆਪਕ ਅਜੇ ਕੁਮਾਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸਕੂਲ ਦੀ ਵੈਨ ਦਰੱਖਤ ਨਾਲ ਟਕਰਾ ਗਈ ਹੈ ਅਤੇ ਜਿਸ ਕਰਕੇ ਕਈ ਬੱਚੇ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦੇ ਵੱਲੋਂ ਮੌਕੇ ਉੱਤੇ ਪਹੁੰਚ ਕੇ ਬੱਚਿਆਂ ਨੂੰ ਤੁਰੰਤ ਹੀ ਮੁਕਤਸਰ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ l
ਉਨ੍ਹਾਂ ਨੂੰ ਪ੍ਰਾਥਮਿਕ ਸਹਾਇਤਾ ਦੇ ਕੇ ਘਰ ਭੇਜਿਆ ਜਾ ਚੁੱਕਿਆ ਹੈ l ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਜਾਨੀ ਮਾਲੀ ਨੁਕਸਾਨ ਦੀ ਘਟਨਾ ਸਾਹਮਣੇ ਨਹੀਂ ਆਈ ਉਨ੍ਹਾਂ ਕਿਹਾ ਕਿ ਸਾਰੇ ਬੱਚੇ ਸੁਰੱਖਿਅਤ ਨਹੀਂ ਪਰ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗ ਸਕਿਆ l
ਇਸ ਮੌਕੇ ਤਿੰਨ ਵਿਦਿਆਰਥੀਆਂ ਦੇ ਚਾਚੇ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਸਕੂਲ ਵੈਨ ਸਵੇਰੇ ਸੱਤ ਵਜੇ ਉਨ੍ਹਾਂ ਦੇ ਬਚਨ ਲੈ ਕੇ ਸਕੂਲ ਆ ਗਈ ਹੈ ਲੇਕਿਨ ਸਕੂਲ ਤੋਂ ਕੁਝ ਦੂਰੀ ਤੋਂ ਪਹਿਲਾਂ ਹੀ ਵੈਨ ਦੇ ਸਟੇਰਿੰਗ ਦੇ ਵਿੱਚ ਤਕਨੀਕੀ ਖ਼ਰਾਬੀ ਆਉਣ ਦੇ ਕਾਰਨ ਵੈਨ ਦਰੱਖਤ ਦੇ ਨਾਲ ਜਾ ਟਕਰਾਈ ਪਰੰਤੂ ਸਾਡੇ ਨਾਲੋਂ ਵੀ ਪਹਿਲਾਂ ਸਕੂਲ ਪ੍ਰਸ਼ਾਸਨ ਦੇ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਵੈਨ ਚੋਂ ਕੱਢ ਕੇ ਲਿਆ ਕੇ ਉਨ੍ਹਾਂ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਤੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਪੂਰਾ ਸਾਥ ਦਿੱਤਾ ਗਿਆ ਹੈ ਹਰ ਇੱਕ ਬੱਚਾ ਸੁਰੱਖਿਅਤ ਹੈ l
ਇਸ ਮੌਕੇ ਜ਼ਖ਼ਮੀ ਹੋਏ ਵੈਨ ਦੇ ਡਰਾਈਵਰ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੱਚੇ ਲੈ ਕੇ ਸਕੂਲ ਜਾ ਰਿਹਾ ਸੀ ਲੇਕਿਨ ਸਕੂਲ ਤੋਂ ਕੁਝ ਦੂਰੀ ਤੇ ਹੀ ਅਚਾਨਕ ਵੈਨ ਦਾ ਸੰਤੁਲਨ ਵਿਗੜ ਗਿਆ ਅਤੇ ਵੈਨ ਦਰੱਖਤ ਦੇ ਨਾਲ ਜਾ ਟਕਰਾਈ ਵੈਨ ਡਰਾਈਵਰ ਨੇ ਦੱਸਿਆ ਕਿ ਵੈਨ ਦੇ ਵਿੱਚ ਵੀਹ ਤੋਂ ਪੱਚੀ ਬੱਚੇ ਮੌਜੂਦ ਸਨ ਜੋ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਜੋ ਰੋਜ਼ਾਨਾ ਉਸ ਦੇ ਨਾਲ ਸਕੂਲ ਜਾਂਦੇ ਨੇ l