ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ), 29 ਅਗਸਤ 2021
ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਪੁਲਿਸ ਨੇ 2 ਕਿਲੋ ਅਫੀਮ ਸਹਿਤ ਝਾਰਖੰਡ ਵਾਸੀ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋ ਦਰਜ ਕੀਤੇ ਮਾਮਲੇ ਅਨੁਸਾਰ ਏ ਐਸ ਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਤੇ ਸੀ ਤਾਂ ਬੂੜਾ ਗੁੱਜਰ ਰੋਡ ਸਥਿਤ ਸ਼ਨੀਦੇਵ ਮੰਦਰ ਨੇੜੇ ਸਾਹਮਣੇ ਤੋਂ ਇਕ ਵਿਅਕਤੀ ਆ ਰਿਹਾ ਸੀ l
ਜੋ ਪੁਲਿਸ ਪਾਰਟੀ ਨੂੰ ਵੇਖ ਘਬਰਾ ਕੇ ਰੇਲਵੇ ਕੁਆਰਟਰਾਂ ਵਲ ਮੁੜ ਗਿਆ। ਜਦ ਉਸਨੂੰ ਰੋਕ ਮੌਕੇ ਤੇ ਏ ਐਸ ਆਈ ਜਸਵੀਰ ਸਿੰਘ ਨੂੰ ਬੁਲਾ ਕੇ ਤਲਾਸ਼ੀ ਲਈ ਗਈ ਤਾਂ ਇਸ ਵਿਅਕਤੀ ਦੇ ਕਿਟ ਬੈਗ ਚੋਂ 2 ਕਿਲੋਂ ਅਫੀਮ ਬਰਾਮਦ ਹੋਈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਸੁਨੀਲ ਕੁਮਾਰ ਯਾਦਵ ਵਾਸੀ ਸਿੰਧੳਰ ਜਿਲ੍ਹਾ ਚਤਰਾ (ਝਾਰਖੰਡ) ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ: 2 ਘੰਟੇ ਲਈ ਬਠਿੰਡਾ ਦੀਆਂ ਕਈ ਸੜਕਾਂ ਰਹੀਆਂ ਜਾਮ
ਥਾਣਾ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਬਰਾੜ ਡੀ ਐਸ ਪੀ ਨੇ ਦੱਸਿਆ ਇਸ ਸਬੰਧੀ 18ਬੀ, 61,85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।