ਰੂਪਨਗਰ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਰੂਪਨਗਰ ਦੇ ਥਾਣੇ ਮੋਰਿੰਡਾ ਅਧੀਂਨ ਪੈਂਦੇ ਪਿੰਡ ਸਮਾਣਾ ਖ਼ੁਰਦ ਵਿੱਚ ਬਣੇ ਇੱਕ ਪੋਲਟਰੀ ਫਾਰਮ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਬੀਤੀ ਰਾਤ ਪੋਲਟਰੀ ਫਾਰਮ ਵਿਚੋਂ 2 ਲਾਸ਼ਾ ਮਿਲੀਆਂ।ਮ੍ਰਿਤਕ ਔਰਤ ਦੀ ਉਮਰ 45 ਸਾਲ ਅਤੇ ਵਿਅਕਤੀ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ।
ਦੋ ਸਕੇ ਭਰਾਵਾਂ ਨੇ ਨੌਜਵਾਨ ਕੁੜੀ ਨੂੰ ਦਿੱਤੀ ਦਰਦਨਾਕ ਮੌਤ
ਥਾਣਾ ਸਦਰ ਮੋਰਿੰਡਾ ਦੇ ਮੁਖੀ ਭੁਪਿੰਦਰ ਸਿੰਘ ਢਿੱਲੋਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪੋਲਟਰੀ ਫਾਰਮ ’ਚ ਖਰੜ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਅਤੇ ਇਕ ਮੋਰਿੰਡਾ ਨੇੜਲੇ ਪਿੰਡ ਦੇ ਵਿਅਕਤੀ ਨੇ ਠੰਡ ਕਾਰਨ ਜੁਗਾਡ਼ੂ ਗੈਸ ਹੀਟਰ ਲਾਇਆ ਹੋਇਆ ਸੀ, ਜਿਸ ’ਚ ਉਸ ਨੇ ਡਿਸ਼ ਐਨਟੀਨੇ ਵਰਗੀ ਇਕ ਟਰੇਅ ਲਗਾ ਕੇ ਉਸ ’ਚ ਗੈਸ ਛੱਡੀ ਹੋਈ ਸੀ ਅਤੇ ਨੀਂਦ ਸਮੇਂ ਉਨ੍ਹਾਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ। ਮੋਰਿੰਡਾ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।