ਅੰਮ੍ਰਿਤਸਰ (ਮਨਜਿੰਦਰ ਸਿੰਘ), 21 ਮਾਰਚ 2022
ਪੰਜਾਬ ਦੇ ਮਸ਼ਹੂਰ ਲੋਕ ਗਾਇਕ ਵੇ ਸਰਦਾਰਾਂ ਗੀਤ ਨਾਲ ਸੁਰਖੀਆਂ ਵਿੱਚ ਆਇਆ ਸੀ ਹੁਣ ਇੱਕ ਵਾਰ ਫਿਰ ਤੋਂ ਗਾਇਕ ਸ਼ੇਰਾ ਬੋਹੜਵਾਲੀਆ ਦਾ ਨਵਾਂ ਗੀਤ ਕਿੱਦਣ ਕਹੋ-ਕਿੱਦਣ ਕਹੋ ਰਿਲੀਜ਼ ਹੋ ਚੁੱਕਾ ਹੈ।
ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ ਗੀਤ ਦੀ ਵੀਡੀਓ ਵਿੱਚ ਮਾਡਲ ਦੇ ਤੌਰ ਤੇ ਪਿਛਲੇ ਦਿਨੀਂ ਸੋਸ਼ਲ ਮੀਡੀਆ ਦੇ ਰਾਹੀਂ ਵਾਇਰਲ ਹੋਏ ਸਿੰਘੇ ਨਾਮ ਦੇ ਵਿਅਕਤੀ ਨੇ ਇਸ ਗੀਤ ਦੀ ਵੀਡੀਓ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਅਤੇ ਇਹ ਗੀਤ ਵੀ ਸਾਰਾ ਉਸਦੇ ਆਲੇ ਦੁਆਲੇ ਹੀ ਘੁੰਮਦਾ ਹੈ।ਦਰਸ਼ਕਾਂ ਨੂੰ ਇੱਥੇ ਦੱਸਣਾ ਬਣਦਾ ਹੈ ਕਿ ਸਿੰਘਾਂ ਦੀ ਪਿੱਛੇ ਜਿਹੇ ਇਕ ਔਰਤ ਦੇ ਨਾਲ ਵੀਡੀਓ ਵਾਇਰਲ ਹੋਈ ਸੀ l
ਜਿਸ ਵਿੱਚ ਉਹ ਕਿੱਦਣ ਕਹੋ ਕਿੱਦਣ ਕਹੋ ਕਹਿੰਦਾ ਨਜ਼ਰ ਆ ਰਿਹਾ ਸੀ।ਉਸ ਦੇ ਇਹ ਸ਼ਬਦ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿਸ ਨੂੰ ਲੈ ਕੇ ਉਹ ਇੱਕ ਦੋ ਗੀਤਾਂ ਦੇ ਵਿੱਚ ਬਤੌਰ ਮਾਡਲ ਵੀ ਨਜ਼ਰ ਆਇਆ l ਪਰ ਹੁਣ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਸ਼ੇਰਾ ਬੋਹੜਵਾਲੀਆ ਨੇ ਉਸ ਦੇ ਦੁਆਲੇ ਘੁੰਮਦਾ ਗੀਤ ਗਾ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਕੀਤਾ ਹੈ।
ਸ਼ੇਰਾ ਬੋਹੜ ਵਾਲੀਆ ਨੇ ਕਿਹਾ ਕਿ ਇਹ ਡਾਇਲਾਗ ਪਿਛਲੇ ਕਾਫੀ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੱਡੀ ਪੱਧਰ ਤੇ ਵਾਇਰਲ ਹੋ ਰਿਹਾ ਸੀ ਅਤੇ ਅਚਾਨਕ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਇਸ ਤੇ ਇਕ ਟਰੈਕ ਬਣਾ ਕੇ ਰਿਲੀਜ਼ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਇਹ ਟਰੈਕ ਸੈਮਸੰਗ ਕੰਪਨੀ ਦੇ ਉਪਰ ਰਿਲੀਜ਼ ਕੀਤਾ ਗਿਆ ਹੈ।