ਲੁਧਿਆਣਾ (ਅਰੁਣ ਲੁਧਿਆਣਵੀ), 16 ਨਵੰਬਰ 2021 ਫੋਟੋ ਕੈਪਸ਼ਨ :- ਪਿਯੂਸ਼ ਪਰੂਥੀ
ਵਿਵਾਦਾਂ ‘ਚ ਰਹਿਣ ਵਾਲੀ ਪੰਗਾ ਗਰਲ ਕੰਗਨਾ ਰਣੌਤ ਇੱਕ ਵਾਰ ਗਲਤ ਟਿੱਪਣੀ ਕਰਕੇ ਸੁਰਖੀਆਂ ਵਿੱਚ ਹੈ।ਦਰਅਸਲ ਬੀਤੇ ਦਿਨ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੀ ਆਜ਼ਾਦੀ ਨੂੰ ਲੈਕੇ ਗਲਤ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਆਜ਼ਾਦੀ ਸਾਨੂੰ ਭੀਖ ‘ਚ ਮਿਲੀ ਹੈ।
ਇਸ ਗੱਲ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਜਿਸ ਦੇ ਚਲਦਿਆ ਲੁਧਿਆਣਾ ਵਿਖੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਵੱਲੋਂ ਭਾਜਪਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਕੰਗਨਾ ਰਣੌਤ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਦਾ ਪੁਤਲਾ ਸਾੜਿਆ ਗਿਆ।
ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਚੰਦਰਕਾਂਤ ਚੱਢਾ ਨੇ ਕਿਹਾ ਕਿ ਕੰਗਨਾ ਰਣੌਤ ਮਾਨਸਿਕ ਸਤੁੰਲਨ ਦਾ ਸ਼ਿਕਾਰ ਹੋ ਕੇ ਇਹ ਬੇਤੁਕੇ ਬਿਆਨ ਦੇ ਰਹੀ ਹੈ ਜਿਸ ਦੇ ਖਿਲਾਫ ਉਨਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਕੰਗਨਾ ਰਣੌਤ ਅਤੇ ਜੇ ਪੀ ਨੱਢਾ ‘ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਿਹੜਾ ਇਸ ਦਾ ਮਾਨਸਿਕ ਸਤੰੁਲਨ ਵਿਗੜਿਆ ਉਸ ਦਾ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਵੇਂ ਇਸ ਦਾ ਸਾਰਾ ਖਰਚਾ ਸ਼ਿਵ ਸੈਨਾ ਬਾਲ ਠਾਕਰੇ ਚੁਕਣ ਨੂੰ ਤਿਆਰ ਹੈ।