ਫ਼ਾਜ਼ਿਲਕਾ (ਮੌਂਟੀ ਚੁੱਘ ),4 ਮਾਰਚ 2022
ਫਾਜ਼ਿਲਕਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ। ਸਰਕਾਰੀ ਸਕੂਲ ‘ਚ ਬਣਾਏ ਗਏ ਈ.ਵੀ.ਐੱਮ ਸਟਰਾਂਗ ਰੂਮ ਵਿੱਚ ਗੋਲੀ ਚੱਲੀ ਹੈ।ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਦਾ ਤਾਂ ਸਟਰਾਂਗ ਰੂਮ ਵਿੱਚ ਸੁਰੱਖਿਆ ਗਾਰਡ ਵਜੋਂ ਤੈਨਾਤ ਸਬ ਇੰਸਪੈਕਟਰ ਨੂੰ ਗੋਲੀ ਲੱਗੀ ਹੋਈ ਸੀ ।
ਇਹ ਖ਼ਬਰ ਵੀ ਪੜ੍ਹੋ:ਕੈਮੀਕਲ ਦੇ ਗੋਦਾਮ ‘ਚ ਅਚਾਨਕ ਅੱਗ ਲੱਗਣ ‘ਤੇ ਮੱਚੀ ਹਾਹਾਕਾਰ
ਜਿਸ ਨੂੰ ਇਲਾਜ ਲਈ ਐਂਬੂਸਲੈਂਸ ਦੇ ਜ਼ਰੀਏ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਬਲਦੇਵ ਸਿੰਘ ਵੱਲੋਂ ਸਰਕਾਰੀ ਪਿਸਤੋਲ ਨਾਲ ਖੁਦ ਨੂੰ ਗੋਲੀ ਮਾਰੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ: ਪੰਜਾਬ ‘ਚ ਮੁੜ ਸ਼ੁਰੂ ਹੋਣ ਜਾ ਰਿਹਾ ਅੰਦੋਲਨ ? ਜਾਣੋ ਕਿਸ…
ਫਿਲਹਾਲ ਪੁਲਿਸ ਅਧਿਕਾਰੀ ਵੱਲੋਂ ਆਤਮਹੱਤਿਆ ਕਿਉਂ ਕੀਤੀ ਗਈ ਹੈ ।ਇਸ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।