ਮਾਨਸਾ (ਸਕਾਈ ਨਿਊਜ਼ ਪੰਜਾਬ), 8 ਜੂਨ 2022
ਪੰਜਾਬੀ ਗਾਇਕ ਅਤੇ ਲੋਕਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦੀ ਅੱਜ 8 ਜੂਨ ਅੰਤਿਮ ਅਰਦਾਸ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਸਿਰਸਾ ਰੋਡ ਰਹੀ ਹੈ। ਸਵੇਰ ਤੋਂ ਹੀ ਦੂਰੋ-ਦੂਰੋ ਲੋਕ ਇਸ ਅੰਤਿਮ ਅਰਦਾਸ ਵਾਲੀ ਥਾਂ ਪਹੁੰਚ ਰਹੇ ਹਨ। ਪੁਲਿਸ ਵੱਲੋਂ ਵੀ ਸੁਰਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ।
ਇਹ ਖ਼ਬਰ ਵੀ ਪੜ੍ਹੋ:24 ਜੂਨ ਨੂੰ ਸ਼ੁਰੂ ਹੋਵੇਗਾ ਮਾਨ ਸਰਕਾਰ ਦਾ ਪਹਿਲਾਂ ਬਜਟ ਸੈਸ਼ਨ
ਕਈ ਅਦਾਕਾਰ ਵੀ ਇਸ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣਗੇ।ਤੁਹਾਨੂੰ ਦੱਸ ਦਈਏ ਕਿ ਕਿ ਡੇਢ ਲੱਖ ਲੋਕਾਂ ਦੇ ਇਸ ਅੰਤਿਮ ਅਰਦਾਸ ਸਮਾਗਮ ‘ਚ ਸ਼ਾਮਿਲ ਹੋਣ ਦੀ ਸੰਭਾਵਨਾ ਜਤਾਇਆ ਹੈ। ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 13 ਗੁਰਦੁਆਰਾ ਸਾਹਿਬਾਨ ਤੋਂ ਟੀਮਾਂ ਲੰਗਰ ਦੇ ਪ੍ਰਬੰਧ ਲਈ ਲਗਾਈਆਂ ਗਈਆਂ ਹਨ।