ਧਰਮਕੋਟ (ਹਰਪਾਲ ਸਿੰਘ), 21 ਮਈ 2022
ਤੇਜ਼ ਰਫਤਾਰ ਕਾਰਨ ਰੋਜ਼ਾਨਾ ਐਕਸੀਡੈਂਟਾਂ ਵਿਚ ਵਾਧੇ ਹੋ ਰਹੇ ਹਨ। ਅੱਜ ਧਰਮਕੋਟ ਮੋਗਾ ਹਾਈਵੇ ਰੋਡ ਤੇ ਸਫਾਰੀ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਣ ਨਾਲ 12 ਸਾਲਾ ਲੜਕੀ ਦੀ ਮੌਕੇ ਤੇ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਸਿਵਲ ਹਸਪਤਾਲ ਦੇ ਮੌਜੂਦਾ ਐਸ ਐਮ ਓ ਰਾਕੇਸ਼ ਕੁਮਾਰ ਬਾਲੀ ਆਪਣੀ ਸਫਾਰੀ ਗੱਡੀ ਨੰਬਰ ਪੀ ਬੀ 08 ਸੀ ਈ 6825 ਤੇ ਮੋਗਾ ਤੋਂ ਤੇਜ਼ ਰਫਤਾਰ ਨਾਲ ਨਕੋਦਰ ਵੱਲ ਜਾ ਰਿਹਾ ਸੀ।
ਧਰਮਕੋਟ ਤੋਂ ਜਲਾਲਾਬਾਦ ਆਪਣੀ ਰਿਸ਼ਤੇਦਾਰ ਕੋਲ ਜਾ ਰਹੇ ਮੋਟਰਸਾਈਕਲ ਸਵਾਰ ਵੱਲੋਂ ਜਦੋਂ ਧਰਮਕੋਟ ਬਾਈਪਾਸ ਤੋਂ ਜਲਾਲਾਬਾਦ ਵੱਲ ਕਰਾਸ ਕਰਨ ਲੱਗੇ ਤਾਂ ਸਫਾਰੀ ਗੱਡੀ ਤੇਜ਼ ਰਫਤਾਰ ਹੋਣ ਕਾਰਨ ਮੋਟਰਸਾਇਕਲ ਨੂੰ ਇੰਨੀ ਜਬਰਦਸਤ ਟੱਕਰ ਮਾਰੀ ਕੇ ਮੋਟਰਸਾਇਕਲ ਉੱਪਰ ਬੈਠੀ 12ਸਾਲਾ ਲੜਕੀ 10 12 ਫੁੱਟ ਉੱਚੀ ਬੁੜਕ ਕੇ ਥੱਲੇ ਆ ਕੇ ਡਿੱਗੀ l
ਜਿਸ ਦੀ ਇਸ ਦਰਦਨਾਕ ਹਾਦਸੇ ਨਾਲ ਮੌਕੇ ਤੇ ਮੌਤ ਹੋ ਗਈ ਮੋਟਰ ਸਾਈਕਲ ਚਾਲਕ ਦੀ ਪਤਨੀ ਅਤੇ ਤਿੰਨ ਸਾਲਾ ਬੱਚੀ ਗੰਭੀਰ ਹਾਲਤ ਵਿੱਚ ਜ਼ਖਮੀ ਹੋ ਗਈਆ। ਜਿਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਮੋਟਰਸਾਈਕਲ ਚਾਲਕ ਦੇ ਸਿਰ ਤੇ ਸਟਾਂ ਲਗੀਆਂ ਹਨ l
ਪਰ ਉਸ ਦੀ ਹਾਲਤ ਠੀਕ ਹੈ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਅਸੀਂ ਆਪਣੇ ਪਿੰਡ ਸੋਢੀਵਾਲਾ ਫਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰ ਢੋਲੇਵਾਲਾ ਮਿਲਣ ਆਏ ਸੀ ਅਤੇ ਇਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਲਾਲਾਬਾਦ ਜਾ ਰਹੇ ਸੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਥਾਣਾ ਧਰਮਕੋਟ ਨੂੰ ਇਸ ਦੀ ਸੂਚਨਾ ਮਿਲਣ ਤੇ ਉਨ੍ਹਾਂ ਨੇ ਮੌਕੇ ਤੇ ਐਸ ਐਮ ਓ ਰਾਕੇਸ਼ ਕੁਮਾਰ ਬਾਲੀ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਬਣਦੀ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।