ਬਰਨਾਲਾ (ਸਕਾਈ ਨਿਊਜ਼ ਪੰਜਾਬ), 13 ਮਾਰਚ 2022
ਪੰਜਾਬ ਦੀ ਭਦੌੜ ਵਿਧਾਨ ਸਭਾ ਸੀਟ ਤੋਂ ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਲਾਭ ਸਿੰਘ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਹੈ। ਉਸਦੀ ਮਾਂ ਸਰਕਾਰੀ ਸਕੂਲ ਵਿੱਚ ਸਵੀਪਰ ਹੈ।
ਇਹ ਖ਼ਬਰ ਵੀ ਪੜ੍ਹੋ:ਇਨ੍ਹਾਂ ਆਸਾਨ ਤਰੀਕਿਆਂ ਨਾਲ ਘਰ ‘ਚ ਹੀ ਬਣਾਓ ਆਰਗੈਨਿਕ ਰੰਗ, ਜਾਣੋ…
ਪੁੱਤਰ ਦੀ ਵੱਡੀ ਜਿੱਤ ਤੋਂ ਬਾਅਦ ਮਾਂ ਬਲਦੇਵ ਕੌਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਫਾਈ ਕਰਮਚਾਰੀ ਵਜੋਂ ਆਪਣੀਆਂ ਸੇਵਾਵਾਂ ਵਜੋਂ ਨਿਭਾਉਂਦੇ ਰਹਿਣਗੇ l
ਇਹ ਖ਼ਬਰ ਵੀ ਪੜ੍ਹੋ:ਪੰਜਾਬ ‘ਚ ਬੰਪਰ ਜਿੱਤ ਤੋਂ ਬਾਅਦ ‘ਆਪ’ ‘ਚ ਜਸ਼ਨ ਦਾ ਮਾਹੌਲ,…
ਉਸ ਨੇ ਕਿਹਾ ਕਿ ਮੈਂ ਪਿੰਡ ਉਗੋਕੇ ਸਥਿਤ ਸਰਕਾਰੀ ਸਕੂਲ ਵਿੱਚ ਬਤੌਰ ਸਵੀਪਰ ਕੰਮ ਕਰਦੀ ਰਹਾਂਗੀ। ‘ਆਪ’ ਦੇ ਚੋਣ ਨਿਸ਼ਾਨ ‘ਤੇ ਉਨ੍ਹਾਂ ਕਿਹਾ ਕਿ ਝਾੜੂ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਮੈਂ ਸਕੂਲ ਵਿੱਚ ਆਪਣੀ ਡਿਊਟੀ ਕਰਦਾ ਰਹਾਂਗੀ।