ਅੰਮ੍ਰਿਤਸਰ ( ਮਨਜਿੰਦਰ ਸਿੰਘ), 6 ਮਈ 2022
ਯੂ ਕੇ ਬ੍ਰਿਟਿਸ਼ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਫਿਲਮ “ਕੌਰ” ਦੀ ਡਾਇਰੈਕਟਰ ਕਜਰੀ ਬੱਬਰ ਅਤੇ ਪਰਡਿਉਸਰ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ l
ਇਸ ਮੌਕੇ ਉਹਨਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਦਫਤਰ ਵਿਚ ਪਹੁੰਚ ਉਹਨਾ ਨੂੰ ਫਿਲਮ ਦੀ ਕਹਾਣੀ ਅਤੇ ਫਿਲਮ ਵਿਚ ਔਰਤਾਂ ਦੇ ਹੱਕਾ ਦੀ ਲੜਾਈ ਸੰਬਧੀ ਜਾਣਕਾਰੀ ਦਿਤੀ।
ਇਸ ਮੌਕੇ ਉਹਨਾ ਦਸਿਆ ਕਿ ਇਹ ਫਿਲਮ ਔਰਤਾਂ ਦੇ ਹੱਕਾ ਦੀ ਲੜਾਈ ਲੜਨ ਵਾਲੀ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸਿਫਾਇਆ ਦਲੀਪ ਸਿੰਘ ਦੀ ਹੈ ਜਿਹਨਾ ਵਲੌ ਬ੍ਰਿਟਿਸ਼ ਵਿਚ ਔਰਤਾਂ ਦੇ ਹੱਕਾ ਦੀ ਲੜਾਈ ਲੜਦਿਆਂ ਉਹਨਾ ਨੂੰ ਵੋਟ ਦਾ ਅਧਿਕਾਰ ਦਵਾਇਆ ਸੀ ਅਤੇ ਹੁਣ ਉਸ ਤੌ 100 ਸਾਲ ਬਾਦ ਇਕ ਹੋਰ ਕਰੈਕਟਰ ਮਹਿਕ ਕੌਰ ਜੌ ਕਿ ਮੁੜ ਤੌ ਮਹਿਲਾਵਾ ਦੇ ਹੱਕਾ ਦੀ ਰਾਖੀ ਲਈ ਅਗੇ ਆਈ ਹੈ l
ਦੌਵੇ ਮਹਿਲਾਵਾ ਦੀ ਕਹਾਣੀ ਹੈ ਜੋ ਦਰਸ਼ਕਾਂ ਨੂੰ ਪੰਸਦ ਆਵੇਗੀ ਅਤੇ ਇਸ ਫਿਲਮ ਨਾਲ ਜੁੜੀਆਂ ਹਰ ਕਿਰਦਾਰ ਡਾਇਰੈਕਟਰ, ਪਰੋਡੁਸਰ ਅਤੇ ਸਟਾਰ ਕਾਸਟ ਸਭ ਔਰਤਾਂ ਹੀ ਹਨ ਇਸ ਫਿਲਮ ਵਿਚ ਕੋਈ ਵੀ ਹੀਰੋ ਨਹੀ ਹੈ ਤੇ ਅਸੀਂ ਸੰਗਤਾ ਨੂੰ ਇਹ ਬੇਨਤੀ ਕਰਦੇ ਹਾ ਕਿ ਭਾਵੇ ਇਹ ਫਿਲਮ ਔਰਤਾਂ ਤੇ ਕੇਦਰਿਤ ਹੈ ਪਰ ਇਹ ਇਕ ਪਰਿਵਾਰਕ ਫਿਲਮ ਹੈ ਜਿਸਨੂੰ ਹਰ ਕੋਈ ਵੇਖ ਕੇ ਪਸੰਦ ਕਰੇਗਾ।