ਅੰਮ੍ਰਿਤਸਰ( ਮਨਜਿੰਦਰ ਸਿੰਘ), 24 ਅਪ੍ਰੈਲ 2022
ਸੁਖਦੇਵ ਸਿੰਘ ਢੀਂਡਸਾ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿਥੇ ਉਹਨਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਉਥੇ ਹੀ ਉਹਨਾ ਵਲੋਂ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਉਹਨਾ ਕਿਹਾ ਕਿ ਕਿਸੇ ਮੀਟਿੰਗ ਦੇ ਸਿਲਸਿਲੇ ਤੌ ਫਰੀ ਹੋ ਸਿਧਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾl
ਉਹਨਾ ਕਿਹਾ ਕਿ ਪੰਜਾਬ ਵਿਚ ਆਪ ਦੀ ਨਵੀ ਨਵੀ ਸਰਕਾਰ ਬਣੀ ਲੋਕਾਂ ਨੇ ਜਿੱਤ ਦਾ ਫਤਵਾ ਦਿਤਾ ਹੈ l ਆਪ ਦੀ ਜਿੰਮੇਵਾਰੀ ਬਣਦੀ ਹੈ ਲੋਕਾਂ ਤੇ ਹਕ ਵਿਚ ਕੰਮ ਕਰਨ ਅਤੇ ਬਣਦੇ ਕੀਤੇ ਹੋਏ ਵਾਧੇ ਪੂਰੇ ਕਰਨ।
ਉਹਨਾ ਸ੍ਰੋਮਣੀ ਅਕਾਲੀ ਦਲ ਦੀ ਹਾਰ ਬਾਰੇ ਗਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੈ ਪਹਿਲਾ ਹੀ ਪ੍ਰਧਾਨਗੀ ਤੌ ਅਸਤੀਫਾ ਦੇਣ ਦੀ ਸਲਾਹ ਦਿਤੀ ਸੀ ਜੇਕਰ ਦੇ ਦਿੰਦੇ ਤਾ ਅਜ ਇਹ ਦਿਨ ਨਾ ਵੇਖਣਾ ਪੈਦਾ।
ਉਹਨਾ ਕਿਹਾ ਕਿ ਅਜੇ ਆਪ ਨੂੰ ਪੰਜਾਬ ਵਿਚ ਸਰਕਾਰ ਬਣਾਏ ਇਕ ਮਹੀਨਾ ਹੀ ਹੋਇਆ ਹੈ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਜੁਲਾਈ ਵਿਚ ਬਿਜਲੀ ਸਸਤੀ ਹੁੰਦੀ ਹੈ ਜਾ ਨਹੀ ਬਹੁਤ ਵਡੀਆ ਜਿਮੇਵਾਰੀਆ ਲੌਕਾ ਆਪ ਨੂੰ ਸੌਂਪਿਆ ਹਨ ਪੂਰਾ ਹੋਣ ਵਿਚ ਸਮਾ ਤੇ ਲਗਦਾ ਹੀ ਹੈ।