ਸਾਬਕਾ ਨਗਰ ਕੌਂਸਲ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

Must Read

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ...

ਸੰਗਰੂਰ (ਸਕਾਈ ਨਿਊਜ ਬਿਊਰੋ) 22 ਜਨਵਰੀ 2022

ਚੁਨਾਵਾਂ ਦਾ ਮਹੌਲ ਦਿਨੋਂ ਦਿਨ ਹੋਰ ਵੀ ਤੇਜ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਨਾਲ ਹੀ ਕਈ ਪਾਰਟੀਆਂ ਦੇ ਅਹਿਮ ਉਮੀਦਵਾਰ ਦੂਜੀ ਪਾਰਟੀਆਂ ਦਾ ਪੱਲ੍ਹਾਂ ਫੜਦੇ ਨਜ਼ਰ ਆ ਰਹੇ ਹਨ । ਜੀ ਹਾਂ, ਅੱਜ ਸੰਗਰੂਰ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਿਪੁਦਮਨ ਸਿੰਘ ਢਿੱਲੋਂ ਆਪਣੇ ਸਾਥੀਆਂ ਸਮੇਤ ਬਾਦਲ ਦਲ ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਸੰਯੁਕਤ ’ਚ ਸ਼ਾਮਲ ਹੋ ਗਏ ਜਿਸ ਕਰਕੇ ਬਾਦਲ ਦਲ ਨੂੰ ਇਸ ਨਾਲ ਵੱਡਾ ਝਟਕਾ ਲੱਗਿਆ ਹੈ ।

ਇਹ ਖਬਰ ਵੀ ਪੜ੍ਹੋ: ਪਾਚਨ ਤੰਤਰ ਨੂੰ ਵਧਾਉਣ ਦੇ ਨਾਲ-ਨਾਲ ਲੌਂਗ ਦਿੰਦਾ ਹੈ ਕਈ ਸਿਹਤ…

ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ਵਿਖੇ ਅੱਜ ਸੰਗਰੂਰ ਤੋਂ ਗਠਜੋੜ ਉਮੀਦਵਾਰ ਅਰਵਿੰਦ ਖੰਨਾ ਅਤੇ ਹਲਕਾ ਲਹਿਰਾ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੀ ਮੌਜੂਦਗੀ ’ਚ ਸ਼ਾਮਲ ਹੋਣ ਉਪਰੰਤ ਢਿੱਲੋਂ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਸਨ ਪਰ ਸ਼੍ਰੋਮਣੀ ਅਕਾਲੀ ਦਲ ਹੁਣ ਪਹਿਲਾਂ ਵਾਲਾ ਦਲ ਨਹੀਂ ਰਿਹਾ, ਸਗੋਂ ਬਾਦਲ ਦਲ ਤੱਕ ਸੀਮਿਤ ਹੋ ਕੇ ਰਿਹਾ ਗਿਆ ਹੈ । ਉਨ੍ਹਾਂ ਇਹ ਵੀ ਕਿਹਾ ਪਾਰਟੀ ’ਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਉਨ੍ਹਾਂ ਕਿਹਾ ਕਿ ਇੱਥੇ ਕੇਵਲਪਰਿਵਾਰਵਾਦ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਅਕਾਲੀ ਦਲ ਬਾਦਲ ਵੱਲੋਂ ਉਨ੍ਹਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਅਕਾਲੀ ਸੰਘਰਸ਼ ’ਚ ਕੋਈ ਰੋਲ ਹੀ ਨਹੀਂ ਰਿਹਾ ।

ਇਹ ਖਬਰ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀ.ਐੱਮਜ਼. ਨਾਲ ਕੀਤੀ ਗੱਲਬਾਤ

ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਨੇ ਹਮੇਸ਼ਾ ਪਾਰਟੀ ਤੋਂ ਪਹਿਲਾਂ ਲੋਕ ਹਿੱਤਾਂ ਦੀ ਗੱਲ ਕੀਤੀ ਹੈ ਅਤੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਚੱਲਦੇ ਹਨ । ਇਸ ਲਈ ਉਨ੍ਹਾਂ ਨੇ ਬਾਦਲ ਦਲ ਨੂੰ ਅਲਵਿਦਾ ਕਹਿ ਦਿੱਤਾ ਤੇ ਇਸ ‘ਚ ਸ਼ਾਮਲ ਹੋ ਗਏ। ਉਹ ਪਹਿਲਾਂ ਵੀ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਲੋਕ ਸੇਵਾ ਕਰਦੇ ਰਹੇ ਹਨ ਅਤੇ ਅੱਗੇ ਵੀ ਕਰਦੇ ਰਹਿਣਗੇ । ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਰਿਪੁਦਮਨ ਸਿੰਘ ਢਿੱਲੋਂ ਅਤੇ ਸਾਥੀਆਂ ਦਾ ਪਾਰਟੀ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਸੁਖਦੇਵ ਸਿੰਘ ਢੀਂਡਸਾ ਅਤੇ ਪਾਰਟੀ ਵੱਲੋਂ ਪੂਰਾ ਮਾਣ ਸਨਮਾਨ ਮਿਲਦਾ ਰਹੇਗਾ ।

LEAVE A REPLY

Please enter your comment!
Please enter your name here

Latest News

ਮਾਨ ਸਰਕਾਰ ਵੱਲੋਂ ਕੋਪਰੇਟਿਵ ਬੈਂਕਾਂ ਲਈ 425 ਕਰੋੜ ਫ਼ੰਡ ਜਾਰੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ, 25 ਮਈ 2022 ਸਹਿਕਾਰੀ ਬੈਂਕਾਂ ਲਈ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਹੈ lਸਹਿਕਾਰੀ ਬੈਂਕਾਂ ਦੇ...

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ : ਗਰੁੱਪ-ਸੀ ਤੇ ਡੀ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਵਾਸਤੇ ਪੰਜਾਬੀ ਯੋਗਤਾ ਟੈਸਟ ਲਾਜ਼ਮੀ

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਈ 2022 ਮਾਨ ਸਰਕਾਰ ਦਾ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ।ਪੰਜਾਬ ਸਰਕਾਰ ਨੇ ਗਰੁੱਪ ਸੀ ਅਤੇ ਡੀ ਪੋਸਟਾਂ ਲਈ ਉਮੀਦਵਾਰਾਂ...

ਜਲੰਧਰ ‘ਚ ਸ਼ਰਾਬ ਪੀ ਕੇ ਨੌਜਵਾਨਾਂ ਨੇ ਕੀਤੀ ਹੁੱਲੜਬਾਜ਼ੀ

ਜਲੰਧਰ (ਸਕਾਈ ਨਿਊਜ਼ ਪੰਜਾਬ), 25 ਮਈ 2022 ਜਲੰਧਰ ਦੇ ਕਾਦੀਆਂ ਪਿੰਡ ਵਿਖੇ ਕੱਲ੍ਹ ਦੇਰ ਰਾਤ ਉਸ ਵੇਲੇ ਹੰਗਾਮਾ ਹੋ ਗਿਆ l ਜਦ ਪਿੰਡ ਵਿੱਚ ਬਣੀ...

ਗੜ੍ਹਸ਼ੰਕਰ ‘ਚ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ‘ਚ ਲੱਗੀ ਅੱਗ, ਵਾਹਨ ਸੜ ਕੇ ਸੁਆਹ

ਗੜ੍ਹਸ਼ੰਕਰ( ਦੀਪਕ ਅਗਨੀਹੋਤਰੀ, 25 ਮਈ 2022 ਬੀਤੀ ਦੇਰ ਰਾਤ ਗੜ੍ਹਸ਼ੰਕਰ ਨੰਗਲ ਚੌਂਕ ਨਜ਼ਦੀਕ ਅਜੀਤ ਮਾਰਕੀਟ ਕੋਲ ਅਕਾਸ਼ ਆਟੋ ਰਿਪੇਅਰ ਦੀ ਦੁਕਾਨ ਤੇ ਸ਼ਾਰਟ ਸਰਕਟ ਨਾਲ...

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ: 24 ਘੰਟਿਆਂ ‘ਚ 2124 ਨਵੇਂ ਕੇਸ ਆਏ ਸਾਹਮਣੇ

ਦਿੱਲੀ (ਸਕਾਈ ਨਿਊਜ਼ ਪੰਜਾਬ), 25 ਮਈ 2022 ਭਾਰਤ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ। ਜੇਕਰ ਗੱਲ ਪਿਛਲੇ 24 ਘੰਟਿਆਂ ਦੀ ਕੀਤੀ ਜਾਵੇ ਤਾਂ 2124 ਨਵੇਂ...

More Articles Like This