ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੇਤੀਬਾੜੀ ਵਿਕਾਸ ਬੈਂਕ ਦੀ ਮੋਬਾਇਲ ਐਪ ਲਾਂਚ

Must Read

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ...

ਫਗਵਾੜਾ ’ਚ ਕੋਰੋਨਾ ਕਾਰਣ, 2 ਲੋਕਾਂ ਦੀ ਮੌਤ ਤੇ 25 ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਫਗਵਾੜਾ ’ਚ ਲਗਾਤਾਰ ਕੋਰੋਨਾ ਬਲਾਸਟ ਹੋ ਰਿਹਾ ਹੈ । ਹਰ ਦਿਨ ਕੇਸਾਂ ’ਚ ਹੋ ਰਿਹਾ...

ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

ਤਰਨਤਾਰਨ(ਰਿੰਪਲ ਗੌਲ੍ਹਣ),28 ਫਰਵਰੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ 'ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ...
ਚੰਡੀਗੜ, 23 ਫਰਵਰੀ (ਸਕਾਈ ਨਿਊਜ਼ ਬਿਊਰੋ)
ਆਮ ਲੋਕਾਂ ਅਤੇ ਵਿਸੇਸ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿਚੋਂ ਇੱਕ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ   (ਪੀ.ਐਸ.ਸੀ.ਏ.ਡੀ.ਬੀ.), ਨੇ ਅੱਜ ਇੱਥੇ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕਰਕੇ ਡਿਜੀਟਲ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟੀ ਹੈ।
ਸਹਿਕਾਰਤਾ ਮੰਤਰੀ  ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ, ਚੰਡੀਗੜ ਦੀ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕੀਤੀ ਗਈ। ਇਸ ਐਪ ਦਾ ਐਂਡਰਾਇਡ ਅਤੇ ਆਈ.ਓ.ਐਸ. ਵਰਜਨ ਐਨ.ਆਈ.ਸੀ, ਨਵੀਂ ਦਿੱਲੀ ਦੁਆਰਾ ਡਿਜਾਇਨ ਅਤੇ ਤਿਆਰ ਕੀਤਾ ਗਿਆ ਹੈ ਜੋ ਗੂਗਲ ਪਲੇ ਸਟੋਰ ਅਤੇ ਓਪਨ ਵੈੱਬ ’ਤੇ ਡਾਊਨਲੋਡ ਲਈ ਉਪਲਬਧ ਹੈ।
ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਆਮ ਲੋਕ ਅਤੇ ਖਾਸ ਕਰਕੇ ਕਿਸਾਨ ਬੈਂਕ ਦੀਆਂ ਲੋਨ ਸਕੀਮਾਂ, ਕਰਜਅਿਾਂ/ਐਫ.ਡੀਜ ਦੀਆਂ ਵਿਆਜ ਦਰਾਂ ਅਤੇ ਕਿਸਤਾਂ ਦੇ ਹਿਸਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਹ ਐਪ ਪਿੰਡਾਂ ਦੇ ਨੇੜਲੇ ਖੇਤਰਾਂ ਵਿੱਚ ਪੀ.ਏ.ਡੀ.ਬੀਜ ਦਾ ਪਤਾ ਲਗਾਉਣ ਵਿਚ ਵੀ ਸਹਾਇਤਾ ਪ੍ਰਦਾਨ ਕਰੇਗੀ।ਉਨਾਂ ਅੱਗੇ ਕਿਹਾ ਕਿ ਇਸ ਐਪ ’ਤੇ ਕਰਜ ਲੈਣ ਵਾਲੇ ਰਜਿਸਟਰਡ ਮੈਂਬਰ ਆਪਣੇ ਕਰਜ ਖਾਤਿਆਂ ਦੇ ਲੈਣ-ਦੇਣ/ਸਟੇਟਮੈਂਟਸ ਸਬੰਧੀ ਜਾਣਕਾਰੀ ਵੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਇਮਰੀ ਬੈਂਕ ਦੇ ਸਬੰਧਤ ਬ੍ਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸਨਰ ਸਹਿਕਾਰਤਾ ਕੇ. ਸਿਵਾ ਪ੍ਰਸਾਦ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਐਮ.ਡੀ. ਪੀ.ਏ.ਡੀ.ਬੀ. ਚਰਨਦੇਵ ਸਿੰਘ ਮਾਨ ਅਤੇ ਪੀ.ਏ.ਡੀ.ਬੀ. ਦੇ ਚੇਅਰਮੈਨ ਕਮਲਦੀਪ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here

Latest News

ਲੁਧਿਆਣਾ ਤੋਂ ਬਠਿੰਡਾ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ, 15 ਲੋਕ ਬੁਰੀ ਤਰ੍ਹਾਂ ਜਖ਼ਮੀ

ਬਰਨਾਲਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਬਰਨਾਲਾ-ਹੰਡਿਆਇਆ ਰੋਡ ’ਤੇ ਡੀ ਮਾਰਟ ਨੇੜੇ ਐਤਵਾਰ ਸਵੇਰੇ 10 ਵਜੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੇ...

ਫਗਵਾੜਾ ’ਚ ਕੋਰੋਨਾ ਕਾਰਣ, 2 ਲੋਕਾਂ ਦੀ ਮੌਤ ਤੇ 25 ਦੀ ਰਿਪੋਰਟ ਆਈ ਪਾਜ਼ੇਟਿਵ

ਫਗਵਾੜਾ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਫਗਵਾੜਾ ’ਚ ਲਗਾਤਾਰ ਕੋਰੋਨਾ ਬਲਾਸਟ ਹੋ ਰਿਹਾ ਹੈ । ਹਰ ਦਿਨ ਕੇਸਾਂ ’ਚ ਹੋ ਰਿਹਾ ਇਜ਼ਾਫ਼ਾ ਫਗਵਾੜਾ ਲਈ ਖ਼ਤਰਨਾਕ ਸਾਬਤ...

ਦੋ ਭੈਣਾਂ ਦੇ ਇਕਲੋਤੇ ਭਰਾ ਦੀ ਸੜਕ ਹਾਦਸੇ ਦੌਰਾਨ ਮੌਤ

ਤਰਨਤਾਰਨ(ਰਿੰਪਲ ਗੌਲ੍ਹਣ),28 ਫਰਵਰੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਦੂਹਲ ਕੋਹਨਾ 'ਚ ਕੱਲ ਦੁਪਹਿਰੇ ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਆਸਲ ਉਤਾੜ ਵਿਖੇ...

ਜ਼ਿਆਦਾ ਦੁੱਧ ਪੀਣ ਨਾਲ ਸਰੀਰ ਨੂੰ ਹੋ ਸਕਦੇ ਨੇ ਨੁਕਸਾਨ

ਚੰਡੀਗੜ੍ਹ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਕਈ ਲੋਕਾਂ ਨੂੰ ਦੁੱਧ ਪੀਣਾ ਕਾਫ਼ੀ ਪੰਸਦ ਹੁੰਦਾ ਹੈ ਕਿਉਂਕਿ ਇਹ ਪ੍ਰੋਟੀਨ ਦਾ ਸੋਰਸ ਹੈ। ਸ਼ਾਕਾਹਾਰੀ ਲੋਕਾਂ ਲਈ ਇਹ ਇੱਕ...

ਨਿਊਜ਼ੀਲੈਂਡ ਦੇ ਇਸ ਸ਼ਹਿਰ ਵਿਚ ਫਿਰ ਲੱਗਿਆ ਲਾਕਡਾਊਨ

ਨਿਊਜ਼ੀਲੈਂਡ,28 ਫਰਵਰੀ (ਸਕਾਈ ਨਿਊਜ਼ ਬਿਊਰੋ) ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ। ਨਿਊਜ਼ੀਲੈਂਡ ਵਿਚ ਦੋ ਵਾਰ ਕੋਰੋਨਾ ਵਾਇਰਸ ਦੇ ਖਾਤਮੇ ਦੀ ਘੋਸ਼ਣਾ...

More Articles Like This