ਕਪੂਰਥਲਾ,30 ਮਾਰਚ (ਸਕਾਈ ਨਿਊਜ਼ ਬਿਊਰੋ)
ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਦੇ ਪਿੰਡ ਭੰਡਾਲ ਬੇਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿਸੇ ਅਗਿਆਤ ਵਿਅਕਤੀ ਵਲੋ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕਰਨ ਤੋ ਇਲਾਵਾ ਗੋਲਕ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।
ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਲਵਦੀਪ ਸਿੰਘ ਨੇ ਦੱਸਿਆ ਕਿ ਉਹ ਕਿਸੇ ਜਰੂਰੀ ਕੰਮ ਬਾਹਰ ਗਏ ਹੋਏ ਸਨ ਜਦੋ ਉਹਨਾ ਆ ਕੇ ਦੇਖਿਆ ਗੁਰਦੁਆਰਾ ਸਹਿਬ ਦੀ ਬਿਜਲੀ ਸਪਲਾਈ ਕੱਟੀ ਹੋਈ ਸੀ ਸੱਕ ਪੈਣ ਤੇ ਜਦੋ ਉਹਗੁਰਦੁਆਰਾ ਸਹਿਬ ਦੇ ਹਾਲ ਅੰਦਰ ਗਏ ਦੇਖਿਆਂ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ ਕੀਤੀ ਗਈ ਸੀ ਤੇ ਸਪੀਕਰ ਦੀ ਤਾਰ ਵੀ ਕੱਟੀ ਹੋਈ ਸੀ ਤੇ ਗੋਲਕ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ
ਘਟਨਾ ਤੋਂ ਬਾਅਦ ਗ੍ਰੰਥੀ ਸਿੰਘ ਵਲੋ ਅਨਾਊਂਸਮੈਂਟ ਰਾਹੀਂ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋ ਬਾਅਦ ਵੱਡੀ ਗਿਣਤੀ ਲੋਕ ਗੁਰਦੁਆਰਾ ਸਾਹਿਬ ਜੁੜਨੇ ਸੁਰੂ ਹੋ ਗਏ ਪਰ ਲੋਕਲ ਗੁਰਦੁਆਰਾ ਕਮੇਟੀ ਮੈਂਬਰਾਂ ਵਲੋਂ ਮੁੱਦੇ ਨੂੰ ਠੱਪਣ ਦੀ ਨੀਅਤ ਨਾਲ ਪੁਲਿਸ ਨੂੰ ਜਾਣਕਾਰੀ ਦੇਣੀ ਵੀ ਮੁਨਾਸਿਬ ਨਹੀਂ ਸਮਝੀ ਗਈ ਇਸ ਸੰਬੰਧੀ ਜਦੋ ਪੱਤਰਕਾਰਾਂ ਨੇ ਸਵਾਲ ਕੀਤਾ ਤਾ ਉਹਨਾਂ ਘਟਨਾ ਤੋ ਅਣਜਾਣਤਾਂ ਜਾਹਰ ਕੀਤੀ ਹੈ
ਇਸ ਸੰਬੰਧੀ ਜਦੋ ਪੱਤਰਕਾਰਾਂ ਵਲੋਂ ਮਾਮਲਾ ਢਿਲਵਾਂ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਏ ਐਸ ਆਈ ਬਲਦੇਵ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਸੀ ਸੀ ਟੀ ਵੀ ਕੈਮਰੇ ਦੀ ਰਿਕਾਰਡਿੰਗ ਖਗਾਲੀ ਪਰ ਕੋਈ ਵੀਡੀਓ ਫੁਟੇਜ ਸਾਹਮਣੇ ਨਹੀਂ ਆਈ ਹੈ । ਫਿਲਹਾਲ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਅਰੰਭ ਕਰ ਦਿੱਤੀ ਹੈ ਤੇ ਤੁਰੰਤ ਕੈਮਰੇ ਚਾਲੂ ਰੱਖਣ ਦੀ ਤਾੜਨਾ ਕੀਤੀ ਹੈ ।