ਤਰਨਤਾਰਨ (ਰਿੰਪਲ ਗੋਲ੍ਹਣ), 5 ਜੁਲਾਈ 2022
ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੀਆਂ ਵਾਰਦਾਂਤਾਂ ਦਾ ਸਿਲਸਿਲਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ । ਖੇਮਕਰਨ ਸ਼ਹਿਰ ਦੇ ਵਾਸੀ ਇੱਕ ਟੈਕਸੀ ਚਾਲਕ ਦਾ ਪਿੰਡ ਆਸਲ ਉਤਾੜ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ੇਰ ਮਸੀਹ ਪੁੱਤਰ ਨਾਜਰ ਮਸੀਹ ਵਜੋਂ ਹੋਈ ਹੈ । ਮ੍ਰਿਤਕ ਨੌਜਵਾਨ ਦੋ ਅਣਪਛਾਤੇ ਵਿਅਕਤੀਆਂ ਨੂੰ ਕਿਰਾਏ ਤੇ ਖੇਮਕਰਨ ਤੋਂ ਅਮ੍ਰਿਤਸਰ ਛੱਡਣ ਲਈ ਜਾ ਰਿਹਾ ਸੀ ।
ਇਹ ਖ਼ਬਰ ਵੀ ਪੜ੍ਹੋ:ਲਾਲੂ ਪ੍ਰਸਾਦ ਯਾਦਵ ਹਸਪਤਾਲ ‘ਚ ਦਾਖ਼ਲ, ਧੀ ਨੇ ਭਾਵੁਕ ਪੋਸਟ ਕੀਤੀ…
ਉਹਨਾਂ ਵਿਅਕਤੀਆਂ ਵੱਲੋਂ ਪਿੰਡ ਆਸਲ ਉਤਾੜ ਟਾਹਲੀ ਅੱਡੇ ਨਜਦੀਕ ਸ਼ੇਰ ਮਸੀਹ ਨੂੰ ਪਿੱਛੋਂ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ। ਗੋਲੀ ਵੱਜਣ ਕਾਰਨ ਸ਼ੇਰ ਮਸੀਹ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੋਵੇਂ ਹਤਿਆਰੇ ਮੌਕੇ ਤੇ ਫਰਾਰ ਹੋ ਗਏ। ਇਸ ਮੌਕੇ ਨਜਦੀਕ ਪੈਂਦੇ ਭੱਠੇ ਤੇ ਮੌਜੂਦ ਲੋਕਾਂ ਵੱਲੋਂ ਡੀ ਐਸ ਪੀ ਨੂੰ ਜਾਣਕਾਰੀ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ:ZEE NEWS ਦੇ ਐਂਕਰ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ,…
ਜਿਸ ਤੋਂ ਬਾਅਦ ਮੌਕੇ ਤੇ ਪੁੱਜੀ ਪੁਲਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਿਕਰਯੋਗ ਹੈ ਕਿ ਇਸ ਘਟਨਾਂ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ । ਉੱਥੇ ਹੀ ਪ੍ਰਸ਼ਾਸਨ ਵੱਲੋਂ ਅਜੇ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ।