ਰੋਪੜ (ਮਨਪ੍ਰੀਤ ਸਿੰਘ ਚਾਹਲ), 23 ਜੂਨ 2022
ਰੋਪੜ ਨੰਗਲ ਕੋਮੀ ਮਾਰਗ ਤੇ ਇਕ ਟਿੱਪਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸਦੇ ਚਲਦਿਆਂ ਆਟੋ ਰਿਕਸ਼ਾ ਚ ਸਵਾਰ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਜਦ ਕਿ ਇਸ ਹਾਦਸੇ ਚ 9 ਲੋਕ ਜਖਮੀ ਹੋ ਗਏ ਜਿਨਾ ਚੋ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ ਜੀ ਆਈ ਚੰਡੀਗੜ ਰੇਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਦੇ ਅਨੁਸਾਰ ਇਕ ਆਟੋ ਰਿਕਸ਼ਾ ਸਵਾਰੀਆਂ ਲੈ ਕੇ ਪਿੰਡ ਘਨੋਲੀ ਤੋ ਰੋਪੜ ਵੱਲ ਜਾ ਰਿਹਾ ਸੀ ਤਾਂ ਪਿੰਡ ਖੁਆਸਪੁਰਾ ਨਜ਼ਦੀਕ ਇਕ ਟਿੱਪਰ ਨੇ ਆਟੋ ਰਿਕਸ਼ਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਤੇ ਇਹ ਹਾਦਸਾ ਵਾਪਰ ਗਿਆ।ਇਸ ਹਾਦਸੇ ਵਿੱਚ ਮੋਤ ਦਾ ਸ਼ਿਕਾਰ ਹੋਈ l ਮਹਿਲਾ ਦੀ ਪਛਾਣ ਕੁਲਦੀਪ ਕੋਰ ਵਾਸੀ ਪਿੰਡ ਘਨੋਲੀ ਵਜੋ ਹੋਈ ਹੈ।
ਰਾਹਗੀਰਾਂ ਅਨੁਸਾਰ ਉਨ੍ਹਾਂ ਵੱਲੋ ਹਾਦਸੇ ਤੋ ਤੁਰੰਤ ਬਾਅਦ ਐਂਬੂਲੈਂਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਪਰ ਐਬੂਲੈਂਸ ਦੇਰੀ ਨਾਲ ਪੁੱਜੀ ਅਤੇ ਰਾਹਗੀਰਾਂ ਵੱਲੋ ਹੀ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।ਹਾਦਸੇ ਦਾ ਸ਼ਿਕਾਰ ਹੋਏ ਸੱਤ ਲੋਕ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹਨ।