ਗੁਰਦਾਸਪੁਰ (ਵਿੱਕੀ ਮਲਕ), 14 ਅਪ੍ਰੈਲ 2023
ਵਿਸਾਖੀ ਦਿਹਾੜੇ ਨੂੰ ਸਮਰਪਿਤ ” ਰੰਗਲਾ ਪੰਜਾਬ ” ਦੇ ਨਾਂਅ ਤੇ ਇਕ ਵਿਸ਼ੇਸ ਸੱਭਿਆਚਾਰ ਸਮਾਗਮ ਬਟਾਲਾ ਚ ਜਿਲਾ ਹੇਰਿਟੇਜ ਸੋਸਾਇਟੀ ਵਲੋਂ ਸ਼ਿਵ ਕੁਮਾਰ ਬਟਾਲਵੀ ਕਲਚਰਲ ਸੈਂਟਰ ਚ ਕਰਵਾਇਆ ਗਿਆ ਉਥੇ ਹੀ ਇਸ ਸਮਾਗਮ ਚ ਬਟਾਲਾ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਵਲੋਂ ਪੇਸ਼ ਕੀਤਾ ਗਿੱਧਾ ਅਤੇ ਭੰਗੜਾ ਨੂੰ ਦੇਖ ਸਮਾਗਮ ਚ ਸ਼ਾਮਿਲ ਲੋਕਾਂ ਚ ਇਕ ਖੁਸ਼ੀ ਦਾ ਪਲ ਮਿਲਿਆ ਅਤੇ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਖੁਸ਼ਹਾਲ ਅਤੇ ਰੰਗਲਾ ਪੰਜਾਬ ਦੀ ਤਸਵੀਰ ਪੇਸ਼ ਕੀਤੀ ਉਥੇ ਹੀ ਇਹ ਪੇਸ਼ਕਾਰੀ ਲੋਕਾਂ ਲਈ ਖਿੱਚ ਦਾ ਕੇਦਰ ਰਹੀ l