ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਸਭ ਤੋਂ ਵੱਡੀ ਮਹਾ ਰੈਲੀ

Must Read

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ...

ਬਰਨਾਲਾ,21 ਫਰਵਰੀ (ਸਕਾਈ ਨਿਊਜ਼ ਬਿਊਰੋ)

ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ 21 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ’ਚ ਕਰਨ ਦਾ ਐਲਾਨ ਕੀਤਾ ਹੈ। ਅੱਜ ਅਨਾਜ ਮੰਡੀ ਬਰਨਾਲਾ ’ਚ ਇਕ ਸਾਂਝੀ ਪ੍ਰੈੱਸ ਕਾਨਫਰੰਸ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਕਿ ਰੈਲੀ ’ਚ 2 ਲੱਖ ਤੋਂ ਵੀ ਵੱਧ ਲੋਕ ਪੂਰੇ ਪੰਜਾਬ ’ਚੋਂ ਆਉਣਗੇ।ਇਸ ਸਬੰਧੀ ਪ੍ਰੈੱਸ ਕਾਨਫਰੰਸ ’ਚ ਗੱਲਬਾਤ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਛੰਨਾ ਸਿੰਘ ਨੇ ਕਿਹਾ ਕਿ 9 ਲੱਖ ਵਰਗ ਫੁੱਟ ’ਚ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।

ਜਿਸ ’ਚ 2 ਲੱਖ ਲੋਕ ਬੈਠ ਸਕਣਗੇ। ਇਸ ਰੈਲੀ ਦੀ ਇਹ ਵੀ ਖਾਸੀਅਤ ਹੈ ਕਿ ਇਸ ਰੈਲੀ ’ਚ 80 ਹਜ਼ਾਰ ਔਰਤਾਂ ਵੀ ਸ਼ਾਮਲ ਹੋਣਗੀਆਂ। ਇਹ ਰੈਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਹੈ। ਕੇਂਦਰ ਸਰਕਾਰ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨ ਵੇਚਣ ਦੀ ਤਿਆਰੀ ’ਚ ਹੈ। ਜਦੋਂਕਿ ਦੇਸ਼ ਦੀ 70 ਫੀਸਦੀ ਆਬਾਦੀ ਸਿੱਧੇ ਤੌਰ ’ਤੇ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਹੈ। ਦੇਸ਼ ਦੇ 70 ਫੀਸਦੀ ਲੋਕਾਂ ਨੂੰ ਕੁਝ ਕੁ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਮੰਦਭਾਗਾ ਹੈ। ਜੋ ਅਸੀਂ ਸਹਿਣ ਨਹੀਂ ਕਰਾਂਗੇ।

ਦੂਜੀ ਵਾਰ ਮਾਂ ਬਣੀ ਕਰੀਨਾ ਕਪੂਰ, ਪੁੱਤ ਨੂੰ ਦਿੱਤਾ ਜਨਮ

ਮੋਦੀ ਸਰਕਾਰ ਦੇਸ਼ ’ਚ ਫਿਰਕੁ ਨਫਰਤ ਪੈਦਾ ਕਰ ਰਹੀ ਹੈ। ਉਸਦਾ ਏਜੰਡਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੈ। ਇਸਨੂੰ ਅਸੀਂ ਕਿਸੇ ਵੀ ਕੀਮਤ ’ਤੇ ਪੂਰਾ ਨਹੀਂ ਹੋਣ ਦਿਆਂਗੇ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਜਿਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਕੇਂਦਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਕਹਿ ਕੇ ਵੀ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਹ ਕਿਸਾਨਾਂ ਦਾ ਅੰਦੋਲਨ ਹੈ। ਨਾ ਕਿ ਕਿਸੇ ਹੋਰ ਦਾ।PunjabKesari

ਰੈਲੀ ਦੀ ਪ੍ਰਬੰਧ ਵੇਖਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਜ਼ਾਰਾਂ ਵਰਕਰਾਂ ਦੀ ਡਿਊਟੀ ਲਾਈ ਗਈ। ਵਰਕਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਕੋਈ ਸ਼ਰਾਰਤੀ ਅਨਸਰ ਰੈਲੀ ’ਚ ਘੁਸਪੈਠ ਨਾ ਕਰ ਸਕੇ। ਇਸ ਲਈ ਕਿਸਾਨਾਂ ਨੇ ਇਕ ਕੰਟਰੋਲ ਰੂਮ ਬਣਾਉਣ ਦਾ ਵੀ ਐਲਾਨ ਕੀਤਾ ਤਾਂ ਕਿ ਲੱਖਾਂ ਲੋਕਾਂ ’ਚੋਂ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

 

ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰੈਲੀ ਨੂੰ ਦੇਖਦਿਆਂ ਪੁਲਸ ਪ੍ਰਸ਼ਾਸ਼ਨ ਨੇ ਵੀ ਆਪਣੇ ਤੌਰ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਲਗਭਗ 7-8 ਹਜ਼ਾਰ ਵਾਹਨ ਰੈਲੀ ’ਚ ਆਉਣ ਦੀ ਉਮੀਦ ਹੈ। ਇਸ ਲਈ ਕਪਾਹ ਯਾਰਡ, ਟਰੈਕਟਰ ਮੰਡੀ, ਪੁਰਾਣਾ ਐੱਸ. ਐੱਸ. ਪੀ. ਦਫ਼ਤਰ, ਦੁਸ਼ਹਿਰਾ ਗਰਾਊਂਡ ’ਚ ਪਾਰਕਿੰਗ ਬਣਾਈ ਗਈ ਹੈ ਅਤੇ 1200 ਪੁਲਸ ਕਰਮਚਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਤਾਂ ਕਿ ਟ੍ਰੈਫਿਕ ਅਤੇ ਇਕੱਠ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਕਿਸੇ ਵੀ ਕਿਸਮ ਦੀ ਗੜਬਣ ਇਸ ਰੈਲੀ ’ਚ ਨਾ ਹੋ ਸਕੇ। ਇਸ ਲਈ ਪੁਲਸ ਨੇ ਹੋਰ ਜ਼ਿਿਲਆਂ ’ਚੋਂ ਵੀ ਪੁਲਸ ਫੋਰਸ ਮੰਗਾਈ ਹੈ।

LEAVE A REPLY

Please enter your comment!
Please enter your name here

Latest News

8 ਮਾਰਚ ਤੋਂ ਸ਼ੁਰੂ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ

ਨਵੀਂ ਦਿੱਲੀ,2 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਦਾ ਬਜਟ ਇਜਲਾਸ ਇਸ ਵੇਲੇ ਚੰਡੀਗੜ੍ਹ ਵਿੱਚ ਚੱਲ ਰਿਹਾ ਹੈ। ਜੇਕਰ ਦਿੱਲੀ ਦੇ...

ਐਸ.ਸੀ. ਕਮਿਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਰਿਜ਼ਰਵੇਸ਼ਨ/ ਰੋਸਟਰ ਨੀਤੀ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਦੇਸ਼ ਦਿੱਤੇ ਹਨ ਕਿ ਉਹ ਯੂਨੀਵਰਸਿਟੀ ਵਿੱਚ ਪੰਜਾਬ...

ਪੰਜਾਬ ਸਰਕਾਰ ਨੇ PSSSB ਦੇ ਚੇਅਰਮੈਨ ਦਾ ਵਧਾਇਆ ਕਾਰਜਕਾਲ

ਚੰਡੀਗੜ੍ਹ, 3 ਮਾਰਚ (ਸਕਾਈ ਨਿਊਜ਼ ਬਿਊਰੋ) ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੇ ਕਾਰਜਕਾਲ ਦੀ ਮਿਆਦ 28 ਮਾਰਚ,...

ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ,ਅਨੁਰਾਗ ਕਸ਼ਯਪ ਅਤੇ ਵਿਕਾਸ ਬਹਿਲ ਦੇ ਘਰ ਇਨਕਮ ਟੈਕਸ ਦੀ ਰੇਡ

ਮੁੰਬਈ,3 ਮਾਰਚ (ਸਕਾਈ ਨਿਊਜ਼ ਬਿਊਰੋ) ਫਿਲਮੀ ਜਗਤ ਨਾਲ ਜੁੜੀ ਖ਼ਬਰ ਮੁੰਬਈ ਤੋਂ ਆ ਰਹੀ ਹੈ।ਇਨਕਮ ਟੈਕਸ ਦੀਆਂ ਕਈ ਟੀਮਾਂ ਨੇ ਬਾਲੀਵੁੱਡ ਅਭਿਨੇਤਰੀ ਤਾਪਸੀ ਪਨੂੰ ਅਤੇ...

ਦੇਖੋ ਪਤਨੀ ਤੋਂ ਮਿਲੀ ਹੱਲਾਸੇਰੀ ਨਾਲ ਕਿਸਾਨ ਨੇ ਕਿਸ ਢੰਗ ਨਾਲ ਕੀਤੀ ਖੇਤੀ !

ਫਰੀਦਕੋਟ (ਗਗਨਦੀਪ ਸਿੰਘ ),3 ਮਾਰਚ ਜਿਥੇ ਇਹਨੀਂ ਦਿਨੀ ਕਥਿਤ ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆ ਵੱਲੋਂ ਦਿੱਲੀ ਵਿਖੇ ਬੀਤੇ ਕਰੀਬ 3 ਮਹੀਨਿਆ ਤੋਂ...

More Articles Like This