ਜਲੰਧਰ,8 ਫਰਵਰੀ (ਸਕਾਈ ਨਿਊਜ਼ ਬਿਊਰੋ)
ਜਲੰਧਰ ਦੇ ਕੇਅਰ ਮੈਕਸ ਹਸਪਤਾਲ ’ਚ ਇਕ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ।ਜਿਸ ਤੋਂ ਬਾਅਦਸੀਨੀਅਰ ਡਾਕਟਰ ਮੌਕੇ ਤੋਂ ਖਿਸਕ ਗਏ ਤਾਂ ਰਿਸ਼ਤੇਦਾਰਾਂ ਨੇ ਪੁਲਸ ਨੂੰ ਬੁਲਾਇਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਬਿਆਨ ਦਰਜ ਕੀਤੇ।
ਰਿਸ਼ਤੇਦਾਰਾਂ ਨੇ ਕਿਹਾ ਕਿ ਸੀਨੀਅਰ ਡਾਕਟਰ ਨੇ 3 ਦਿਨਾਂ ਤੋਂ ਮਰੀਜ਼ ਦੀ ਵਿਗੜਦੀ ਹਾਲਤ ਦੇ ਬਾਵਜੂਦ ਉਸ ਦੀ ਕੋਈ ਸਾਰ ਨਹੀਂ ਲਈ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਊਮਾ ਬਜਾਜ ਨੂੰ ਹਾਰਟ ਦੀ ਬੀਮਾਰੀ ਦੱਸ ਕੇ ਉਸ ਦੀ ਓਪਨ ਸਰਜਰੀ ਕੀਤੀ ਗਈ ਸੀ। ਰਿਸ਼ਤੇਦਾਰਾਂ ਨੇ ਡਾਕਟਰਾਂ ‘ਤੇ ਲਾਪਰਵਾਹੀ ਦਾ ਦੋਸ਼ ਲਗਾਇਆ ।
ਇਹ ਕੰਪਨੀ ਜਲਦ ਵੰਡੇਗੀ ਆਪਣੇ ਵਰਕਰਾਂ ਨੂੰ 700 ਕਰੋੜ ਰੁਪਏ
ਰਿਸ਼ਤੇਦਾਰ ਅਨੁਸਾਰ ਸੋਮਵਾਰ ਨੂੰ ਮਰੀਜ਼ ਦੀ ਓਪਨ ਹਾਰਟ ਸਰਜਰੀ ਉਨ੍ਹਾਂ ’ਤੇ ਦਬਾਅ ਪਾ ਕੇ ਕੇ ਕਰਵਾਈ ਗਈ ਅਤੇ ਫਿਰ ਡਾਕਟਰ ਰਮਨ ਚਾਵਲਾ ਨੇ ਉਸ ਨੂੰ ਮੰਗਲਵਾਰ ਤੋਂ ਵੀਰਵਾਰ ਤੱਕ ਚੈੱਕਅਪ ਕੀਤਾ ਪਰ ਉਸ ਦੇ ਬਾਅਦ 3 ਦਿਨਾਂ ਤੱਕ ਵਾਰ-ਵਾਰ ਕਹਿਣ ਦੇ ਬਾਵਜੂਦ ਜਵਾਬ ਮਿਿਲਆ ਕਿ ਡਾਕਟਰ ਸਾਹਿਬ ਦਾ ਕੁਝ ਪਤਾ ਨਹੀਂ ਪਰ ਮਰੀਜ਼ ਦੀ ਹਾਲਤ ਵਿਗੜਦੀ ਗਈ ਪਰ ਉਸ ਨੂੰ ਜੂਨੀਅਰ ਡਾਕਟਰ ਹੀ ਵੇਖਦੇ ਰਹੇ ਹਨ। ਰਾਤ 10 ਵਜੇ ਦੇ ਕਰੀਬ ਊਮਾ ਨੂੰ ਮ੍ਰਿਤਕ ਐਲਾਨ ਦਿੱਤਾ।
ਉਧਰ ਥਾਣਾ ਨੰਬਰ ਚਾਰ ਦੇ ਏ. ਐੱਸ. ਆਈ. ਸੁੱਚਾ ਸਿੰਘ ਨੇ ਦੱਸਿਆ ਕਿ 30 ਤਾਰੀਖ਼ ਨੂੰ ਊਮਾ ਬਜਾਜ ਕੇਅਰ ਮੈਕਸ ਹਸਪਤਾਲ ’ਚ ਦਾਖ਼ਲ ਹੋਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਅਜੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।