ਪਟਿਆਲਾ(ਕਵਲਜੀਤ ਕੰਬੋਜ),12 ਫਰਵਰੀ
ਜੁਮੇ ਦੀ ਨਮਾਜ਼ ਮੌਕੇ ਅੱਜ ਪਟਿਆਲਾ ਦੇ ਮੁਸਲਿਮ ਭਾਈਚਾਰੇ ਦੇ ਵਿਚ ਵੱਖਰਾ ਹੀ ਜੋਸ਼ ਵੇਖਣ ਨੂੰ ਮਿਲਿਆ ਪਟਿਆਲਾ ਦੇ ਮੁਸਲਿਮ ਭਾਈਚਾਰੇ ਦੇ ਵਲੋ ਮੋਹਿੰਦਰਾ ਕਾਲੇਜ ਦੇ ਨਜਦੀਕ ਪੈਂਦੇ ਨੂਰ ਮਸਜਿਦ ਦੇ ਵਿਚ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਨਮਾਜ਼ ਅਦਾ ਕਰਨ ਤੋਂ ਬਾਦ ਮੁਸਲਿਮ ਭਾਈਚਾਰੇ ਨੇ ਕਿਸਾਨਾਂ ਦੀ ਜਿੱਤ ਦੀ ਅਰਦਾਸ ਕੀਤੀ ਨਾਲ ਹੀ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਨਾਲ ਹੀ ਮੁਸਲਿਮ ਸਮਾਜ ਦੇ ਲੋਕਾਂ ਵਲੋ ਕਿਸਾਨਾਂ ਦੇ ਹੱਕ ਵਿੱਚ ਜੋਰਾ ਸ਼ੌਰਾ ਨਾਲ ਕਿਸਾਨ ਏਕਤਾ ਜਿੰਦਾਬਾਦ ਦੀ ਨਾਰੇਬਾਜੀ ਕੀਤੀ ਗਈ ਮੁਸਲਿਮ ਭਾਈਚਾਰੇ ਵਲੋ ਇਕੋ ਹੀ ਗੱਲ ਆਖੀ ਜਾ ਰਹੀ ਸੀ ਕਿ ਇਹ 3 ਕਾਲੇ ਕਾਨੂੰਨਾਂ ਨੂੰ ਵਾਪਿਸ ਲਵੋ।
ਨਸ਼ੇ ਦੀ ਓਵਰਲੋਡਜ਼ ਕਾਰਣ ਦੋ ਨੌਜਵਾਨਾਂ ਦੀ ਹੋਈ ਮੌਤ
ਇਸ ਮੌਕੇ ਮੁਸਲਿਮ ਭਾਈਚਾਰੇ ਦੇ ਪ੍ਰਧਾਨ ਜਨਾਬ ਸ਼ੇਰ ਖਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਸਾਡੇ ਮੁਸਲਿਮ ਭਾਈਚਾਰੇ ਵਲੋ ਜੁਮੇ ਦੀ ਨਮਾਜ਼ ਅਦਾ ਕੀਤੀ ਗਈ ਹੈ ਅਤੇ ਨਾਲ ਹੀ ਕਿਸਾਨਾਂ ਦੇ ਹੱਕ ਵਿੱਚ ਨਮਾਜ਼ ਪੜ੍ਹੀ ਗਈ ਹੈ ਤੇ ਅਸੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹਾਂ ਤੇ ਅਸੀ ਇਕੋ ਗੱਲ ਆਖਦੇ ਹਾਂ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹੈ ਤੇ ਇਹ ਰੱਦ ਹੋਣੇ ਚਾਹੀਦੇ ਹੈ ਤੇ ਅੱਜ ਸਾਡੇ ਵਲੋ ਮੁਸਲਿਮ ਸਮਾਜ ਦੇ ਲੋਕਾਂ ਨੂੰ ਜੁਮੇ ਦੀ ਨਮਾਜ਼ ਮੌਕੇ ਦਿੱਲ੍ਹੀ ਜਾਣ ਲਈ ਜਾਗਰੂਕ ਕੀਤਾ ਗਿਆ ਹੈ ਤੇ ਅਸੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹਾਂ ਕਿਸਾਨ ਸਾਡੇ ਭਰਾ ਨੇ ਤੇ ਇਹ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਧੱਕੇਸ਼ਾਹੀ ਕਰਦੀ ਆ ਰਾਹੀਂ ਹੈ ਲੇਕਿਨ ਹੁਣ ਇਹ ਸੱਭ ਕੁੱਛ ਬਰਦਾਸਤ ਨਹੀਂ ਕੀਤਾ ਜਾਵੇਗਾ।
ਨੌਦੀਪ ਕੌਰ ਜਲਦ ਆ ਸਕਦੀ ਹੈ ਜੇਲ੍ਹ ਚੋਂ ਬਾਹਰ,ਇੱਕ ਕੇਸ ‘ਚ ਮਿਲੀ ਜ਼ਮਾਨਤ
ਦੂਜੇ ਪਾਸੇ ਮੌਜੂਦ ਮੁਸਲਿਮ ਭਾਈਚਾਰੇ ਨੇ ਵੀ ਕਿਹਾ ਕਿ ਅਸੀ ਜਨਾਬ ਸ਼ੇਰ ਖਾਂ ਜੀ ਦੇ ਨਾਲ ਹਾਂ ਉਹ ਜਿਸ ਤਰ੍ਹਾਂ ਵੀ ਹੁਕਮ ਕਰਨ ਗੇ ਅਸੀ ਉਸ ਦਾ ਸਮਰਥਨ ਕਰਾਗੇ।