ਹੰਡੇਸਰਾ (ਮੇਜਰ ਅਲੀ),16 ਦਸੰਬਰ 2022
ਹੰਡੇਸਰਾ ਪੁਲਿਸ ਨੇ ਦੜਾ ਸੱਟਾਂ ਲਗਾਉਣ ਵਾਲੇ ਗਿਰੋਹ ਦੇ ਛੇ ਵਿਅਕਤੀਆ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਆਰੋਪਿਆ ਖਿਲ਼ਾਫ ਮਾਮਲਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ ਐਸ ਪੀ ਡਾ. ਦਰਪਣ ਆਹਲੂਵਾਲਿਆਂ ਨੇ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਐਸ ਐਸ ਪੀ ਡਾ. ਸੰਦੀਪ ਗਰਗ ,ਐਸ ਪੀ ਰੂਰਲ ਦੇ ਨਵਰੀਤ ਸਿੰਘ ਵਿਰਕ ਦੀਆਂ ਹਦਾਇਤਾ ਮੁਤਾਬਿਕ ਇਲਾਕਾ ਵਿਚ ਮਾੜੇ ਪੁਰਸ਼ਾਂ ਅਤੇ ਸ਼ਰਾਰਤੀ ਅਨਸਰਾ ਦੀ ਨਿਗਰਾਨੀ ਰੱਖਦੇ ਹੋਏ ਥਾਣਾ ਹੰਡੋਸਰਾ ਦੀ ਪੁਲਿਸ ਪਾਰਟੀ ਨੇ ਇੱਕ ਦੜਾ ਸੱਟਾ ਚਲਾ ਰਹੇ ਗਿਰੋਹ ਦੇ ਪੰਜ ਵਿਅਕਤੀ ਤੇ ਮੁੱਖ ਸਰਗਨਾ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਵਿਅਕਤੀ ਨੰਬਰਾ ਤੇ ਦੜਾ ਸੱਟਾਂ ਲਗਾਉਂਦੇ ਸਨ ਤੇ ਜਿਸ ਦਾ ਨੰਬਰ ਲੱਗ ਜਾਂਦਾ ਸੀ ਉਸ ਨੂੰ 1ਰੁਪਏ ਦੇ 8 ਗੁਣਾਂ ਰੁਪਏ ਮਿਲਦੇ ਸਨ ਤੇ ਬਾਕੀਆਂ ਦੇ ਪੈਸੇ ਜ਼ਬਤ ਹੋ ਜਾਂਦੇ ਸਨ ਪੁਲਸ ਮੁਤਾਬਕ ਇਹ ਫਰੀਦਾਬਾਦ, ਗਾਜ਼ੀਆਬਾਦ , ਆਗਰਾ ਤੋਂ ਆਨ ਲਾਈਨ ਨੰਬਰ ਨਿਕਲਦੇ ਸਨ।
ਪੁਲਿਸ ਨੇ ਦੱਸਿਆ ਇਲਾਕੇ ਅੰਦਰ ਹੋਰ ਵੀ ਦੜਾ ਸੱਟਾ ਲਗਾਉਣ ਵਾਲੇ ਗਿਰੋਹ ਉੱਤੇ ਨਿਗਰਾਣੀ ਰੱਖ ਉਨ੍ਹਾਂ ਨੂੰ ਪਕੜਿਆ ਜਾਵੇਗਾ।ਆਰੋਪੀਆਂ ਦੀ ਪਹਿਚਾਣ ਗੋਰਵ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਮਕਾਨ ਨੇ 59 ਪ੍ਰਤੀ ਵਿਹਾਰ, ਅੰਬਾਲਾ ਕੈਂਟ , ਸੰਜੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਮਕਾਨ ਨੂੰ 5896, ਅੰਬੇਡਕਰ ਪਾਰਕ ਕਰਾਸ ਰੋਡ ਅੰਬਾਲਾ ਕੈਂਟ , ਵਿਨੈ ਪੁੱਤਰ ਵਿਜੈ ਕੁਮਾਰਵਾਸੀ ਮਕਾਨ ਨੂੰ 615 ਨਿਊ ਪ੍ਰੀਤ ਨਗਰ ਅੰਬਾਲਾ ਕੈਂਟ , ਸਤੀਸ਼ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੂੰ 4900 ਮੋਢੀ ਮੰਡੀ ਅੰਬਾਲਾ ਕੈਂਟ ,ਗੁਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸ਼ਾਹਪੁਰ ਥਾਣਾ ਪੜਾਵ ਅੰਬਾਲਾ ਕੈਂਟ ਨੂੰ ਦੜਾ ਸੱਟਾ ਕਰਦੇ ਹੋਏ ਨੇੜੇ ਨਗਲਾ ਮੋੜ ਹੰਡੇਸਰਾ ਤੇ ਕਾਬੂ ਕੀਤੇ ਹਨ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆ ਪਾਸੋਂ ਸਟੇ ਦੀ ਕੁੱਲ 40530/- ਰੁਪਏ ਦੀ ਰਕਮ ਵੀ ਬ੍ਰਾਮਦ ਕੀਤੀ ਗਈ ਹੈ।ਪੁਲਿਸ ਨੇ ਉਕਤ ਦੋਸ਼ੀਆਂ ਤੋਂ ਪੁੱਛ ਗਿੱਛ ਦੌਰਾਨ ਇਸ ਗਿਰੋਹ ਨੂੰ ਚਲਾਉਣ ਵਾਲੇ ਮੇਨ ਵਿਅਕਤੀ ਸੁਨਿਲ ਕੁਮਾਰ ਪੁੱਤਰ ਸ੍ਰੀ ਜਹਾਂਗੀਰ ਸਿੰਘ ਵਾਸੀ ਮਕਾਨ ਨੂੰ 2608 ਸੈਕਟਰ 38 ਸੀ ਚੰਡੀਗੜ ਨੂੰ ਵੀ ਗਿਰਫ਼ਤਾਰ ਕਰ ਲਿਤਾ ਗਿਆ ਹੈ। ਪੁਲਿਸ ਨੇ ਦੱਸਿਆ ਦੜਾ ਸੱਟਾ ਲਗਾਉਣ ਵਾਲੇ ਹੋਰ ਗਿਰੋਹ ਵੀ ਜਲਦ ਪਕੜੇ ਜਾਣਗੇ।