ਪ੍ਰੋਗਰਾਮ ‘ਜਲ ਹੈ ਤਾਂ ਕੱਲ੍ਹ ਹੈ’ ਜਲੰਧਰ ਦੂਰਦਰਸ਼ਨ ਤੋਂ ਹੁਣ ਹਰ ਐਤਵਾਰ ਹੋਵੇਗਾ ਪ੍ਰਸਾਰਿਤ

Must Read

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ...

ਦੇਸ਼ ‘ਚ ਫਿਰ ਫੜ੍ਹੀ ਕੋਰੋਨਾ ਨੇ ਰਫ਼ਤਾਰ

ਨਿਊਜ਼ ਡੈਸਕ,7 ਮਾਰਚ (ਸਕਾਈ ਨਿਊਜ਼ ਬਿਊਰੋ) ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ. ਕੋਰੋਨਾ ਦੀ...

ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ 75 ਆਰੋਪੀ ਕੀਤੇ ਕਾਬੂ

ਤਰਨ ਤਾਰਨ,7 ਮਾਰਚ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਚਲਾਈ ਪੰਜਾਂ ਦਿਨਾਂ ਮੁਹਿੰਮ ਦੌਰਾਨ 75...

ਚੰਡੀਗੜ੍ਹ, 20 ਫਰਵਰੀ (ਸਕਾਈ ਨਿਊਜ਼ ਬਿਊਰੋ)

ਪੰਜਾਬ ਸਰਕਾਰ ਵੱਲੋ ਪੇਂਡੂ ਘਰਾਂ ਨੂੰ ਸ਼ੁੱਧ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਚਲਾਇਆ ਜਾ ਰਿਹਾ ਹੈ। `ਹਰ ਘਰ ਨਲ, ਹਰ ਘਰ ਜਲ` ਮੁਹਿੰਮ ਤਹਿਤ ਜਲ ਜੀਵਨ ਮਿਸ਼ਨ ਦੇ ਉਦੇਸ਼ਾਂ ਅਤੇ ਕਾਰਜਪ੍ਰਣਾਲੀ ਸਬੰਧੀ ਸਮੁੱਚੇ ਭਾਗੀਦਾਰਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਹਿੱਤ ਹਫਤਾਵਾਰੀ ਟੀ.ਵੀ ਪ੍ਰੋਗਰਾਮ “ਜਲ ਹੈ ਤਾਂ ਕੱਲ੍ਹ ਹੈ” ਪ੍ਰਸਾਰਿਤ ਕੀਤਾ ਜਾ ਰਿਹਾ ਹੈ। 21 ਫਰਵਰੀ ਤੋਂ ਇਹ ਪ੍ਰੋਗਰਾਮ ਹੁਣ ਹਰ ਐਤਵਾਰ ਸ਼ਾਮ 5.30 ਵਜੇ ਦੂਰਦਰਸ਼ਨ ਜਲੰਧਰ/ਡੀਡੀ ਪੰਜਾਬੀ ਤੋਂ ਅਤੇ ਸ਼ਾਮ 7 ਵਜੇ ਆਲ ਇੰਡੀਆ ਰੇਡੀਓ ਜਲੰਧਰ ਤੋਂ ਪ੍ਰਸਾਰਿਤ ਹੋਵੇਗਾ। ਰੇਡੀਓ ਤੋਂ ਇਹ ਪ੍ਰੋਗਰਾਮ ਪਹਿਲੀ ਵਾਰ ਪ੍ਰਸਾਰਿਤ ਹੋ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਦੂਰਦਰਸ਼ਨ ਜਲੰਧਰ/ਡੀਡੀ ਪੰਜਾਬੀ `ਤੇ ਇਹ ਪ੍ਰੋਗਰਾਮ ਸ਼ੁੱਕਰਵਾਰ ਨੂੰ ਸ਼ਾਮੀ 5.05 ਵਜੇ ਪ੍ਰਸਾਰਿਤ ਹੁੰਦਾ ਸੀ।

ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਮੇਜਬਾਨੀ ਮਸ਼ਹੂਰ ਅਦਾਕਾਰ ਬਾਲ ਮੁਕੰਦ ਸ਼ਰਮਾਂ ਵਲੋਂ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਦੇ ਪਹਿਲੇ ਭਾਗ ਵਿੱਚ ਸਭ ਤੋ ਵਧੀਆਂ ਕਾਰਗੁਜਾਰੀ ਵਾਲੀ ਗ੍ਰਾਮ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਕਮੇਟੀ (ਜੀ.ਪੀ.ਡਬਲਿਊ.ਐਸ.ਸੀ) ਦੇ ਚੇਅਰਪਰਸਨ, ਪ੍ਰਧਾਨ ਅਤੇ ਵਿਭਾਗ ਦੇ ਵਿਸ਼ਾ ਮਾਹਿਰ ਵਲੋਂ ਜਲ ਸਪਲਾਈ ਸਕੀਮ ਦੀ ਸਫ਼ਲਤਾ ਬਾਰੇ ਆਪਣਾ ਤਜ਼ਰਬੇ ਸਾਂਝੇ ਕੀਤੇ ਜਾਂਦੇ ਹਨ।

ਦੂਜੇ ਭਾਗ ਵਿੱਚ ਵਿਭਾਗ ਵੱਲੋ ਜਲ ਸਪਲਾਈ ਸਕੀਮ ਦੀ ਸਫਲਤਾ ਲਈ ਕੀਤੇ ਉੱਦਮਾਂ ਦਾ ਫਿਲਮਾਂਕਨ ਕਰਕੇ ਇੱਕ ਲਘੂ ਫਿਲਮ ਬਣਾਈ ਜਾਂਦੀ ਹੈ। ਇਸ ਦਸਤਾਵੇਜੀ ਫਿਲਮ ਵਿਚ ਵਧੀਆ ਕਾਰਗੁਜਾਰੀ ਵਿਖਾ ਰਹੇ  ਕਰਮਚਾਰੀਆਂ, ਜੀ.ਪੀ.ਡਬਲਿਊ.ਐਸ.ਸੀ ਦੀਆਂ ਸਿਰਕੱਢ ਸਖਸ਼ੀਅਤਾਂ ਅਤੇ ਪਿੰਡ ਨੂੰ ਹੋਏ ਲਾਭ ਪ੍ਰਤੀ ਆਮ ਲੋਕਾਂ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵਿਖਾਏ/ਸੁਣਾਏ ਜਾਂਦੇ ਹਨ।

ਬੁਲਾਰੇ ਅਨੁਸਾਰ ਪੰਜਾਬ ਸਰਕਾਰ ਦੇ `ਹਰ ਘਰ ਪਾਣੀ ਹਰ ਘਰ ਸਫਾਈ ਮਿਸ਼ਨ` ਦਾ ਮੁੱਖ ਟੀਚਾ ਮਾਰਚ 2022 ਤੱਕ ਹਰ ਪੇਂਡੂ ਪਰਿਵਾਰ, ਸਕੂਲ, ਆਂਗਣਵਾੜੀ ਕੇਂਦਰ, ਸਿਹਤ ਕੇਂਦਰ, ਅਤੇ ਸਮੁਦਾਇਕ ਇਮਾਰਤਾਂ ਨੂੰ ਟੂਟੀ ਦੇ ਕੁਨੈਕਸ਼ਨ ਦੁਆਰਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣਾ ਹੈ। ਜਲ ਜੀਵਨ ਮਿਸ਼ਨ ਤਹਿਤ ਪਿੰਡਾਂ ਵਿੱਚ ਜਲ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਪੀਣ ਵਾਲੇ ਪਾਣੀ ਦੇ ਭਰੋਸੇਯੋਗ ਸਰੋਤਾਂ ਨੂੰ ਸੁਨਿਸ਼ਚਿਤ ਕਰਨਾ, ਪਾਈਪਾਂ ਰਾਹੀਂ ਪਾਣੀ ਦੇ ਵਿਤਰਣ ਵਿਚ ਵਾਧਾ ਅਤੇ ਰਸੋਈ ਤੇ ਬਾਥਰੂਮ ਦੇ ਗੰਧਲੇ ਪਾਣੀ ਦੇ ਪ੍ਰਬੰਧਨ ਸਬੰਧੀ ਕੰਮ ਗ੍ਰਾਮ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਦੀ ਸ਼ਮੂਲੀਅਤ ਨਾਲ ਕਰਵਾਏ ਜਾਂਦੇ ਹਨ।

LEAVE A REPLY

Please enter your comment!
Please enter your name here

Latest News

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ...

ਦੇਸ਼ ‘ਚ ਫਿਰ ਫੜ੍ਹੀ ਕੋਰੋਨਾ ਨੇ ਰਫ਼ਤਾਰ

ਨਿਊਜ਼ ਡੈਸਕ,7 ਮਾਰਚ (ਸਕਾਈ ਨਿਊਜ਼ ਬਿਊਰੋ) ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ. ਕੋਰੋਨਾ ਦੀ ਲਾਗ ਹੁਣ ਬਹੁਤ ਸਾਰੇ ਰਾਜਾਂ...

ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ 75 ਆਰੋਪੀ ਕੀਤੇ ਕਾਬੂ

ਤਰਨ ਤਾਰਨ,7 ਮਾਰਚ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਚਲਾਈ ਪੰਜਾਂ ਦਿਨਾਂ ਮੁਹਿੰਮ ਦੌਰਾਨ 75 ਨਸਾਂ ਤਸਕਰਾਂ ਨੂੰ ਕਾਬੂ ਕਰਨ...

ਕਿਸਾਨ ਮਹਾਂ ਸੰਮੇਲਨ ਨੂੰ ਲੈ ਕੇ ਭਗਵੰਤ ਮਾਨ ਦੀ ਲੋਕਾਂ ਨੂੰ ਵੱਡੀ ਅਪੀਲ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਜ ਪਿੰਡ ਕੋਟਭਾਈ 'ਚ ਜਨਸਭਾ ਨੂੰ ਸੰਬੋਧਨ...

ਗੜਸ਼ੰਕਰ ‘ਚ ਵੰਡੇ ਗਏ ਸਮਾਰਟ ਰਾਸ਼ਨ ਕਾਰਡ

ਹੁਸ਼ਿਆਰਪੁਰ (ਅਮਰੀਕ ਕੁਮਾਰ),7 ਮਾਰਚ ਸਰਕਾਰ ਵਲੋਂ ਸੂਬੇ ਭਰ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਕਸਦ ਦੇ ਨਾਲ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ...

More Articles Like This