ਸ੍ਰੀ ਅਨੰਦਪੁਰ ਸਾਹਿਬ (ਸੰਦੀਪ ਸ਼ਰਮਾ), 9 ਮਈ 2023
ਮੁੱਖਮੰਤਰੀ ਦੁਆਰਾ ਜੁਆਈਨਿੰਗ ਪੱਤਰ ਤਾਂ ਦੇ ਦਿੱਤੇ ਗਏ ਸੀ ਮਗਰ ਹਾਲੇ ਤੱਕ ਉਹਨਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ ਤੇ ਦੇਰ ਸ਼ਾਮ ਸਿੱਖਿਆ ਮੰਤਰੀ ਦੁਆਰਾ ਉਹਨਾਂ ਦੀ ਮੰਗ ਮੰਨ ਲਈ ਗਈ ਤੇ ਧਰਨਾਕਾਰੀ ਅਧਿਆਪਕਾਂ ਨੇ ਮੰਗ ਪੂਰੀ ਹੋਣ ਤੇ ਲੱਡੂ ਵੰਡੇ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਿੰਦਾਬਾਦ ਦੇ ਨਾਅਰੇ ਲਗਾ ਕੇ ਖੁਸ਼ੀ ਜ਼ਾਹਿਰ ਕਰਦੇ ਹੋਏ ਮੁੱਖਮੰਤਰੀ ਦਾ ਵੀ ਧੰਨਵਾਦ ਕੀਤਾ।
4161 ਅਧਿਆਪਕ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਉਹ 9 ਮਈ ਨੂੰ ਆਪਣੀ ਆਪਣੀ ਡਾਈਟ ਵਿੱਚ ਜਾ ਕੇ ਹਾਜ਼ਰੀ ਦੇਣਗੇ ਤੇ ਓਹਨਾ ਦੀ ਟ੍ਰੇਨਿੰਗ ਸ਼ੁਰੂ ਹੋ ਜਾਵੇਗੀ ਤੇ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ ।