ਚੰਡੀਗੜ੍ਹ,31 ਜਨਵਰੀ (ਸਕਾਈ ਨਿਊਜ਼ ਬਿਊਰੋ)
ਕਿਸਾਨੀ ਅੰਦੋਲਨ ਦੌਰਾਨ 65-70 ਕਿਸਾਨ ਜੋ ਜੇਲ੍ਹ ਵਿੱਚ ਬੰਦ ਹਨ।ਉਹਨਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਉਹਨਾਂ ਕਿਸਾਨਾਂ ਦੇ ਕੇਸ ਲੜੇਗੀ ਜਿਸ ਦੀ ਜਾਣਕਾਰੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੀ ਗਈ ਹੈ।ਜਿਸ ਲਈ ਸਰਕਾਰ ਨੇ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ