ਸ਼੍ਰੀ ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ),15 ਫਰਵਰੀ
ਇੰਦਰਾ ਗਾਂਧੀ ਸਟੇਡੀਅਮ ਗੁਹਾਟੀ ਆਸਾਮ ਵਿਖੇ ਹੋਈਆਂ 36ਵੀਆਂ ਰਾਸ਼ਟਰੀ ਓਪਨ ਅਥਲੈਟਿਕ ਖੇਡਾਂ ਵਿੱਚ ਫਤਹਿਗੜ੍ਹ ਸਾਹਿਬ ਦੇ ਸਰਕਾਰੀ ਹਾਈ ਸਕੂਲ ਤਲਾਣੀਆਂ ਦੀ ਵਿਦਿਆਰਥਣ ਵੱਲੋਂ 3 ਕਿਲੋਮੀਟਰ ਅੰਡਰ-16 “ਵਾਕ” ਮੁਕਾਬਲਿਆਂ ਵਿੱਚੋਂ ਸਿਲਵਰ ਮੈਡਲ ਪ੍ਰਾਪਤ ਕਰਨ ‘ਤੇ ਖਿਡਾਰਨ ਸ਼ਸ਼ੀ ਦਾ ਸਕੂਲ ਸਟਾਫ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਤੇ ਖਿਡਾਰਨ ਦਾ ਸਨਮਾਨ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਰਾਜਪਾਲ ਕੌਰ ਨੇ ਇਸ ਦਾ ਸਿਹਰਾ ਸਕੂਲ ਦੇ ਪੀ.ਟੀ.ਆਈ ਅਧਿਆਪਕ ਮਨਜੀਤ ਕੌਰ ਦੇ ਸਿਰ ਮੜ੍ਹਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੀ ਸਿਖਲਾਈ ਨਾਲ ਹੀ ਅੱਜ ਸਕੂਲ ਦੀ ਵਿਦਿਆਰਥਣ ਨੇ ਇਹ ਮੁਕਾਮ ਹਾਸਲ ਕਰਕੇ ਸਕੂਲ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ।ਉਨ੍ਹਾਂ ਕਿਹਾ ਕਿ ਸਿਲਵਰ ਮੈਡਲ ਪ੍ਰਾਪਤ ਕਰਨ ਨਾਲ ਵਿਦਿਆਰਥਣ ਤੇ ਸਕੂਲ ਨੂੰ ਵੱਡਾ ਮਾਣ ਮਿਲਿਆ ਹੈ
ਇਸ ਮੌਕੇ ਤੇ ਦਸਵੀਂ ਕਲਾਸ ਦੀ ਵਿਦਿਆਰਥਣ ਸ਼ਸ਼ੀ ਨੇ ਕਿਹਾ ਕਿ ਉਹ ਬੜੀ ਮਿਹਨਤ ਨਾਲ ਇਸ ਮੁਕਾਮ ਤੇ ਪਹੁੰਚੇ ਹਨ ਤੇ ਅੱਗੋਂ ਵੀ ਇਸੇ ਤਰ੍ਹਾਂ ਉਹ ਆਪਣੇ ਸਕੂਲ ਦਾ ਨਾਂ ਰੌਸ਼ਨ ਕਰਦੇ ਰਹਿਣਗੇ