ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ), 16 ਮਈ 2022
ਸੋਸਲ ਮੀਡੀਆ ‘ਤੇ ਕੱਲ ਦੀ ਇੱਕ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਨੌਜਵਾਨ ਜਿਸ ਦੇ ਸਿਰ ਤੇ ਦੁਮਾਲਾ ਬੰਨ੍ਹਿਆ ਹੋਇਆ ਉਹ ਨਾਈ ਦੀ ਦੁਕਾਨ ਵਿੱਚ ਬੈਠ ਕੇ ਦਾੜੀ ਕੱਟਵਾ ਰਿਹਾ ਸੀ ਕਿ ਅਚਾਨਕ ਕੁਝ ਨਿਹੰਗ ਸਿੰਘ ਉਥੇ ਲੱਗ ਰਹੇ ਸਨ ਜਿਹਨਾਂ ਦੀ ਨਜ਼ਰ ਨਾਈ ਦੀ ਦੁਕਾਨ ਵਿੱਚ ਬੈਠੇ ਉਸ ਨੌਜਵਾਨ ‘ਤੇ ਪਈ l
ਜਿਸ ਦੇ ਸਿਰ ਤੇ ਦੁਮਾਲਾ ਸਜਾਇਆ ਹੋਇਆ ਅਤੇ ਉਹ ਦਾੜ੍ਹੀ ਕਟਵਾ ਰਿਹਾ ਸੀ ਨਿਹੰਗਾ ਸਿੰਘ ਨਾਈ ਦੀ ਦੁਕਾਨ ਦੇ ਅੰਦਰ ਵੜ੍ਹੇ ਜਿੱਥੇ ਪਹਿਲਾਂ ਨਿਹੰਗਾਂ ਨੇ ਨੌਜਵਾਨਾਂ ਨਾਲ ਬਹਿਸ ਕੀਤੀ ਅਤੇ ਕਿਹਾ ਕਿ ਤੂੰ ਸਿਰ ਤੇ ਦੁਮਾਲਾ ਬੰਨ੍ਹਿਆ ਹੋਇਆ ਅਤੇ ਦਾੜੀ੍ ਕੱਟਵਾ ਰਿਹਾ ਜਿਸ ਦੌਰਾਨ ਨੌਜਵਾਨ ਪਿਆਰ ਨਾਲ ਗੱਲ ਕਰਦਾ ਨਜ਼ਰ ਆ ਰਿਹਾ ਸੀ ਪਰ ਗੁੱਸੇ ਵਿੱਚ ਆਏ ਨਿਹੰਗਾ ਸਿੰਘਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ …
ਕੱੁਟਮਾਰ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਗੁਰਦਾਸਪੁਰ ਦੇ ਪਿੰਡ ਭੋਲੇ ਬਾਘੇ ਦੇ 22 ਸਾਲਾਂ ਨੌਜਵਾਨ ਜਗਜੀਤ ਸਿੰਘ ਨੇ ਮੀਡੀਆ ਅੱਗੇ ਆ ਕੇ ਆਪਣੀ ਗਲਤੀ ਮੰਨਦੇ ਹੋਏ ਹੱਥ ਜੋੜ ਕੇ ਮੁਆਫੀ ਮੰਗੀ ਏ ਉਸਦਾ ਕਹਿਣਾ ਹੈ ਕਿ ਉਸ ਤੋਂ ਗਲਤੀ ਹੋਈ ਹੈ ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।