ਤਰਨਤਾਰਨ (ਬਿਓਰੋ ਰਿਪੋਰਟ), 27 ਫਰਵਰੀ 2023
ਬੀਤੇ ਦਿਨੀਂ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਮਾਰੇ ਗਏ ਗੈਂਗਸਟਰਾਂ ਮਨਦੀਪ ਤੂਫ਼ਾਨ ਅਤੇ ਮਨਮੋਹਨ ਸਿੰਘ ਮੋਹਾਣਾ ਮਾਮਲੇ ਵਿੱਚ 7 ਗੈਂਗਸਟਰ ਨਾਮਜ਼ਦ ਕੀਤੇ ਗਏ ਹਨ।ਪੁਲਿਸ ਵੱਲੋਂ ਇਸ ਮਾਮਲੇ ਵਿੱਚ ਦਰਜ ਕੀਤੀ ਗਈ l
ਐਫਆਈਅਰ ਅਨੁਸਾਰ 7 ਗੈਂਗਸਟਰਾਂ ਨੂੰ ਨਾਮਜ਼ਦ ਕੀਤਾ ਹੈ।ਇਨ੍ਹਾਂ ਵਿੱਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਸੇਰਸਾ, ਰਜਿੰਦਰ ਜੋਕਰ, ਅਰਸ਼ਦਖਾਨ, ਕਸ਼ਿਸ਼ ਅਤੇ ਮਲਕੀਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਐਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬਲਾਕ 1 ਅਤੇ 2 ਦੇ ਕੈਦੀਆਂ ਵਿਚਾਰਕਾਰ ਝੜਪ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿੱਚ ਲੋਹੇ ਦੀਆਂ ਪੱਤੀਆਂ ਦੇ ਨਾਲ ਹਮਲਾ ਕੀਤਾ ਗਿਆ ਹੈ।
ਦੂਜੇ ਪਾਸੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਕੇਸ਼ਵ ਬਠਿੰਡਾ ਨੂੰ ਹੁਣ ਪੀਜੀਅਈ ਚੰਡੀਗੜ੍ਹ ਵਿੱਚ ਭੇਜ ਦਿੱਤਾ ਗਿਆ ਹੈ।ਕੇਸ਼ਵ ਬਠਿੰਡਾ ਦਾ ਹੁਣ ਪੀਜੀਆਈ ਵਿੱਚ ਇਲਾਹ ਚਲ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਦਿ ਗੈਂਗਸਟਰਾਂ ਵਿੱਚਕਾਰ ਆਪਸੀ ਝੜਪ ਹੋਈ ਸੀ।ਇਸ ਝੜਪ ਵਿੱਚ ਗੈਂਗਸਟਰ ਮਨਦੀਪ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਮੌਤ ਹੋ ਗਈ ਸੀ।ਇਸ ਦੌਰਾਨ ਕੇਸ਼ਵ ਬਠਿੰਡਾ ਜ਼ਖਮੀ ਹੋ ਗਿਆ ਸੀ। ਇਹ ਸਾਰੇ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਜੇਲ੍ਹ ਵਿੱਚ ਬੰਦ ਸਨ।