Punjab Police ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ‘ਚ

Must Read

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ...

ਤਰਨਤਾਰਨ(ਰਿੰਪਲ ਗੋਲ੍ਹਣ),10 ਜੂਨ

Three employees drinking alcohol Young man beaten: ਪੰਜਾਬ ਪੁਲਿਸ ਆਏ ਦਿਨ ਹੀ ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ ਅਖ਼ਬਾਰਾਂ ਤੇ ਚੈਨਲਾਂ ਦੀਆਂ ਸੁਰਖੀਆਂ ਚ” ਬਣੀ ਰਹਿੰਦੀ ਹੈ ਫਿਰ ਚਾਹੇ ਉਹ ਆਂਡੇ ਚੋਰੀ ਕਰਨ ਦੀ ਘਟਨਾ ਹੋਵੇ ਜਾਂ ਫਿਰ ਫਗਵਾੜਾ ਦੇ ਐੱਸ.ਐੱਚ.ਓ ਵੱਲੋਂ ਸਬਜ਼ੀ ਦੀ ਟੋਕਰੀ ਨੂੰ ਲੱਤ ਮਾਰਨ ਵਾਲੀ ਹੋਵੇ । ਅਜਿਹਾ ਹੀ ਇਕ ਹੋਰ ਮਾਮਲਾ ਪੁਲਿਸ ਅਧਿਕਾਰੀਆਂ ਦੇ ਅਕਸ ਤੇ ਸਵਾਲ ਖਡ਼੍ਹੇ ਕਰਦਾ ਜ਼ਿਲਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਥਾਣਾ ਭਿੱਖੀਵਿੰਡ ਵਿਖੇ ਤੈਨਾਤ ਏ.ਐੱਸ.ਆਈ ਸੁਖਵਿੰਦਰ ਸਿੰਘ ਉਰਫ ਸੋਹਲ ਅਤੇ ਨਾਲ ਹੋਰ ਤਿੰਨ ਮੁਲਾਜ਼ਮਾਂ ਤੇ ਸ਼ਰਾਬ ਪੀ ਕੇ ਇਕ ਬੀਤੀ ਰਾਤ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ ।

ਇਕੱਤਰ ਹੋਈ ਜਾਣਕਾਰੀ ਅਨੁਸਾਰ ਹਿਮਾਂਸ਼ੂ ਧਵਨ ਪੁੱਤਰ ਅਮਨ ਧਵਨ ਨੇ ਦੱਸਿਆ ਕਿ ਕਿਉ ਮਕਾਨ ਕੋਠੀਆਂ ਅਤੇ ਬਿਲਡਿੰਗਾਂ ਆਦਿ ਦੇ ਨਕਸ਼ੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਹ ਰੋਜ਼ ਦੀ ਤਰ੍ਹਾਂ ਜਦੋਂ ਆਪਣੀ ਕਾਰ ਤੇ ਆਪਣੇ ਘਰ ਟਾਇਮ 9:20 ਦੇ ਕਰੀਬ ਪੁੱਜਾ ਤਾਂ ਉਹ ਆਪਣੀ ਗੱਡੀ ਨੂੰ ਪਾਰਕ ਕਰਕੇ ਆਪਣੇ ਘਰ ਨੂੰ ਜਾਣ ਹੀ ਲੱਗਾ ਸੀ ਕਿ ਭਿੱਖੀਵਿੰਡ ਪੁਲਿਸ ਦੇ ਚਾਰ ਮੁਲਾਜ਼ਮ ਜਿਨ੍ਹਾਂ ਚੋਂ ਏ.ਐੱਸ.ਆਈ ਸਵਿੰਦਰ ਸਿੰਘ ਸੋਹਲ,ਸਾਰਜ ਸਿੰਘ,ਸ਼ਮਸ਼ੇਰ ਸਿੰਘ ਅਤੇ ਨਾਲ ਇਕ ਹੋਰ ਮੁਲਾਜ਼ਮ ਉੱਥੇ ਆਏ ਤਾਂ ਆਉਂਦਿਆਂ ਹੀ ਏ.ਐੱਸ.ਆਈ ਸਵਿੰਦਰ ਸਿੰਘ ਸੋਹਲ ਨੇ ਉਸ ਦਾ ਮੋਬਾਇਲ ਫੋਨ ਖੋਹ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗੇ l

ਹਿਮਾਂਸ਼ੂ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੇ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਕੁੱਟਮਾਰ ਕਰਦੇ ਉਸ ਨੂੰ ਥਾਣੇ ਲੈ ਗਏ ਜ਼ਿਕਰਯੋਗ ਹੈ ਕਿ ਜਦੋਂ  ਇਸ ਘਟਨਾ ਦਾ ਪੀਡ਼ਤ ਹਿਮਾਂਸ਼ੂ ਦੇ ਪਰਿਵਾਰ ਅਤੇ ਅੱਡਾ ਵਾਸੀਆਂ ਸਮੇਤ ਨਗਰ ਪੰਚਾਇਤ ਪ੍ਰਧਾਨ ਭਿੱਖੀਵਿੰਡ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੂੰ ਪਤਾ ਲੱਗਾ ਤਾਂ ਲੋਕਾਂ ਦਾ ਭਾਰੀ ਹਜੂਮ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਗਿਆ । ਜਿੱਥੇ ਮੌਕੇ ਤੇ ਪਹੁੰਚੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਦੇ ਆਸ਼ਵਾਸਨ ਦਿਵਾਉਣ ਤੋਂ ਬਾਅਦ ਚਾਰੇ ਪੁਲਿਸ ਮੁਲਾਜ਼ਮਾਂ ਦਾ ਮਲਾਹਜ਼ਾ ਕਰਵਾਉਣ ਲਈ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਭੇਜ ਦਿੱਤਾ। ਜਿੱਥੇ ਇਨ੍ਹਾਂ ਚਾਰ ਪੁਲੀਸ ਮੁਲਾਜ਼ਮਾਂ ਦਾ ਮਲਾਹਜ਼ਾ ਕਰਵਾਇਆ ਗਿਆ ।

ਦੱਸਣਯੋਗ ਗੱਲ ਇਹ ਵੀ ਹੈ ਕਿ ਸਰਕਾਰੀ ਹਸਪਤਾਲ ਸੁਰਸਿੰਘ ਵਿਖੇ ਚਾਰ ਪੁਲਿਸ ਮੁਲਾਜ਼ਮਾਂ ਦੇ ਮੁਲਾਹਜ਼ੇ ਦੇ ਸੈਂਪਲ ਲੈਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਕਰੀਬ 20 ਮਿੰਟ ਤੱਕ ਡਾਕਟਰਾਂ ਨਾਲ ਗੁਪਤ ਮੀਟਿੰਗ ਕੀਤੀ ਗਈ। ਜੋ ਕਿ ਡਾਕਟਰਾਂ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਗਈ ਗੁਪਤ ਮੀਟਿੰਗ ਕਈ ਸਵਾਲ ਖੜ੍ਹੇ ਕਰ ਰਹੀ ਹੈ । ਜੋ ਕਿ ਪੀਡ਼ਤ ਨੌਜਵਾਨ ਦੇ ਪਰਿਵਾਰ ਵੱਲੋਂ ਡਿਊਟੀ ਤੇ ਮੌਜੂਦ ਮਹਿਲਾ ਡਾਕਟਰ ਨੂੰ ਮੁਲਾਜ਼ਮ ਦੇ ਲਏ ਗਏ ਸੈਂਪਲਾਂ ਨੂੰ ਸੀਲ ਕਰਨ ਲਈ ਵਾਰ ਵਾਰ ਕਿਹਾ ਗਿਆ। ਪ੍ਰੰਤੂ ਮਹਿਲਾ ਡਾਕਟਰ ਵੱਲੋਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ।

ਪੀਡ਼ਤ ਪਰਿਵਾਰ ਨੇ ਮੁਲਾਜ਼ਮਾਂ ਦੇ ਮੁਲਾਹਜ਼ੇ ਦੇ ਲਏ ਗਏ ਸੈਂਪਲਾਂ ਵਿੱਚ ਹੇਰਾਫੇਰੀ ਹੋਣ ਦੀ ਅਸ਼ੰਕਾ ਜਤਾਈ।ਉਥੇ ਹੀ ਥਾਣਾ ਭਿੱਖੀਵਿੰਡ ਦੀ ਪੁਲਿਸ ਆਪਣੇ ਹੀ ਮੁਲਾਜ਼ਮਾਂ ਦਾ ਪੱਖ ਪੂਰਦੀ ਨਜ਼ਰ ਆਈ । ਉਥੇ ਹੀ ਮੌਕੇ ਤੇ ਪਹੁੰਚੇ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਕੀ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਪੁਲਿਸ ਮੁਲਾਜ਼ਮ ਹੀ ਲੋਕਾ ਦੀ ਕੁੱਟਮਾਰ ਕਰ ਰਹੇ ਹਨ।

ਉਨ੍ਹਾਂ ਜ਼ਿਲ੍ਹਾ ਤਰਨਤਾਰਨ ਦੇ ਐੱਸਐੱਸਪੀ ਧਰੁਮਣ ਐਚ ਨਿੰਬਲੇ ਅਤੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਰਾਜਬੀਰ ਸਿੰਘ ਪਾਸੋਂ ਮੰਗ ਕੀਤੀ ਕਿ ਅਜਿਹੇ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰੇ ਪੁਲਸ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ । ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਪੁਲੀਸ ਦੇ ਉੱਚ ਅਧਿਕਾਰੀ ਅਤੇ ਜ਼ਿਲ੍ਹਾ ਤਰਨਤਾਰਨ ਦੇ ਮੁਖੀ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਇਸ ਸਬੰਧੀ ਕੀ ਠੋਸ ਕਾਰਵਾਈ ਕਰਦੇ ਹਨl

LEAVE A REPLY

Please enter your comment!
Please enter your name here

Latest News

ਜ਼ਮੀਨੀ ਵਿਵਾਦ ਨੂੰ ਲੈ ਕੇ ਮਾਰਿਆ ਚਚੇਰਾ ਭਰਾ

ਮੌੜ ਖੁਰਦ(ਹਰਮਿੰਦਰ ਸਿੰਘ ਅਵਿਨਾਸ਼),21 ਜੂਨ Cousin killed over land dispute mour mandi : ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ...

ਮੁੜ ਹੋਵੇਗਾ ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਪੋਸਟਮਾਰਟਮ

ਚੰਡੀਗੜ੍ਹ(ਸਕਾਈ ਨਿਊਜ਼ ਬਿਊਰੋ),21 ਜੂਨ Postmortem of gangster Jaipal Singh Bhullar will be held again: ਗੈਂਗਸਟਰ ਜੈਪਾਲ ਭੱੁਲਰ ਦਾ 9 ਜੂਨ ਨੂੰ ਕੋਲਕਾਤਾ ਵਿੱਚ ਪੁਲਿਸ ਵੱਲੋਂ...

ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ‘ਆਪ’ ‘ਚ ਹੋਏ ਸ਼ਾਮਿਲ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Kunwar Vijay Pratap joins 'Aap': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਤੇ ਪੰਜਾਬ ਦੋਰੇ ਲਈ ਅੰਮ੍ਰਿਤਸਰ ਪਹੁੰਚੇ ਜਿਥੇ...

ITBP ਜਵਾਨਾਂ ਨੇ 18 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੀਤਾ ਯੋਗ

ਨਿਊਜ਼ ਡੈਸਕ(ਸਕਾਈ ਨਿਊਜ਼ ਬਿਊਰੋ),21 ਜੂਨ ITBP personnel yoga ladakh: ਅੱਜ ਪੂਰੀ ਦੁਨੀਆ ਨੇ ਇਕ ਵਾਰ ਫਿਰ ਯੋਗਾ ਦੇ ਮਹੱਤਵ ਨੂੰ ਜਾਣਿਆ ।ਦੇਸ਼ ਭਰ ਵਿੱਚ ਕੌਮਾਂਤਰੀ...

ਅੰਮ੍ਰਿਤਸਰ ਪਹੁੰਚਣ ਤੇ ਅਰਵਿੰਦਰ ਕੇਜਰੀਵਾਲ ਦਾ ਹੋਇਆ ਵਿਰੋਧ

ਅੰਮ੍ਰਿਤਸਰ (ਸਕਾਈ ਨਿਊਜ਼ ਬਿਊਰੋ),21 ਜੂਨ Arvinder Kejriwal's protest on arrival in Amritsar: ਅੰਮ੍ਰਿਤਸਰ ਪਹੁੰਚਣ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਸ਼ੋ੍ਰਮਣੀ ਅਕਾਲੀ ਦਲ...

More Articles Like This