ਲੁਧਿਆਣਾ(ਮਨਦੀਪ ਸਿੰਘ ਦੁੱਗਲ), 12 ਜੂਨ 2022
ਲੁਧਿਆਣਾ ਪੁਲਿਸ ਨੇ ਬੈਂਕ ਡਕੈਤੀ ਅਤੇ ਲੁੱਟ ਖੋਹ ਕਰਨ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਜਦਕਿ ਗਿਰੋਹ ਦੇ ਦੋ ਮੈਂਬਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਦੱਸੇ ਜਾ ਰਹੇ ਹਨ ਦੋਸ਼ੀਆਂ ਕੋਲੋਂ ਪੁਲਿਸ ਨੂੰ ਨਾਜਾਇਜ਼ ਅਸਲਾ ਤੇਈ ਸਤਾਹਠ ਹਥਿਆਰ ਅਤੇ ਲੁੱਟੇ ਗਏ ਮੋਟਰਸਾਈਕਲ ਤੇ ਮੋਬਾਈਲ ਫੋਨ ਆਦਿ ਬਰਾਮਦ ਹੋਏ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਬੈਂਕ ਡਕੈਤੀ ਅਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ ਜਦਕਿ ਗਿਰੋਹ ਦੇ ਦੋ ਮੈਂਬਰ ਹਲ ਫ਼ਰਾਰ ਹਨ।
ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੇ ਕਬਜ਼ੇ ਚੋਂ 1ਪਿਸਟਲ ਦੇਸੀ 32 ਬੋਰ, ਇਕ ਦੇਸੀ ਕੱਟਾ 315 ਬੋਰ, 13 ਜ਼ਿੰਦਾ ਕਾਰਤੂਸ 32 ਬੋਰ, 2 ਜਿੰਦਾ ਕਾਰਤੂਸ 315 ਬੋਰ, 2 ਦੋਪਹੀਆ ਵਾਹਨ, 5 ਪੰਜ ਮੋਬਾਇਲ ਫੋਨ, 50 ਹਜ਼ਾਰ ਰੁਪਏ ਦੀ ਨਕਦੀ ਅਤੇ 2 ਕਿੱਲੋ 600 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ 2 ਫਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।